Monday, September 16, 2024
spot_img
spot_img
spot_img

PAU ਦੇ ਵਿਦਿਆਰਥੀਆਂ ਅਰਮਾਨਜੋਤ ਸਿੰਘ, ਅਰਸ਼ਦੀਪ ਸਿੰਘ ਨੂੰ ਨੇ ਕੌਮਾਂਤਰੀ ਕਾਨਫਰੰਸ ਵਿਚ ਇਨਾਮ ਜਿੱਤੇ

ਯੈੱਸ ਪੰਜਾਬ ਨਿਊਜ਼
ਲੁਧਿਆਣਾ 4 ਸਤੰਬਰ, 2024

ਬੀਤੇ ਦਿਨੀਂ ਜ਼ਿਲ੍ਹਾ ਬਠਿੰਡਾ ਦੇ ਕਸਬਾ ਤਲਵੰਡੀ ਸਾਬੋ ਦੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਨਵੀਨ ਖੇਤੀ ਤਕਨਾਲੋਜੀਆਂ ਅਤੇ ਸਹਾਇਕ ਵਿਗਿਆਨਾਂ ਬਾਰੇ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਇਨਾਮ ਜਿੱਤੇ। ਇਹ ਕਾਨਫਰੰਸ ਖੇਤੀ ਵਿਗਿਆਨਾਂ ਬਾਰੇ ਭਾਰਤੀ ਸੁਸਾਇਟੀ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਪ੍ਰਾਯੋਜਿਤ ਕੀਤੀ ਗਈ ਸੀ।

ਕੀਟ ਵਿਗਿਆਨ ਵਿਭਾਗ ਵਿਚ ਐੱਮ ਐੱਸ ਸੀ ਕਰਨ ਵਾਲੇ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਪੋਸਟਰ ਬਨਾਉਣ ਲਈ ਸਰਵੋਤਮ ਇਨਾਮ ਨਾਮ ਨਿਵਾਜਿਆ ਗਿਆ। ਅਰਸ਼ਦੀਪ ਸਿੰਘ ਨੇ ਪੰਜਾਬ ਵਿਚ ਐਪਿਸ ਮੈਲੀਫੇਰਾ ਵਿਚ ਗੈਲੇਰੀਆ ਮੈਲੋਨੇਲਾ ਦੀ ਸੰਖਿਆ ਬਾਰੇ ਪੇਪਰ ਪੇਸ਼ ਕੀਤਾ ਸੀ।

ਇਸੇ ਤਰ੍ਹਾਂ ਖੇਤੀ ਇੰਜਨੀਅਰਿੰਗ ਕਾਲਜ ਤੋਂ ਬੀ ਟੈੱਕ ਪਾਸ ਕਰ ਚੁੱਕੇ ਵਿਦਿਆਰਥੀ ਅਰਮਾਨਜੋਤ ਸਿੰਘ ਨੂੰ ਸਾਲ ਦਾ ਵਿਦਿਆਰਥੀ ਐਵਾਰਡ ਨਾਲ ਨਿਵਾਜਿਆ ਗਿਆ। ਅਰਮਾਨਜੋਤ ਸਿੰਘ ਦੇ ਨਿਗਰਾਨ ਸਹਾਇਕ ਪ੍ਰੋਫੈਸਰ ਡਾ. ਗੁਰਦਿੱਤ ਸਿੰਘ ਹਨ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ