Saturday, September 21, 2024
spot_img
spot_img
spot_img

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਥ ਦੀ ਸ਼ਖਸੀਅਤ ਸਨ, ਇਕ ਪਰਿਵਾਰ ਦੀ ਨਹੀਂ: ਐਨ ਕੇ ਸ਼ਰਮਾ

ਯੈੱਸ ਪੰਜਾਬ
ਪਟਿਆਲਾ, 21 ਸਤੰਬਰ, 2024

ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਦੋ ਵਾਰ ਦੇ ਐਮ ਐਲ ਏ ਤੇ ਪਟਿਆਲਾ ਲੋਕ ਸਭਾ ਚੋਣ ਦੇ ਉਮੀਦਵਾਰ ਰਹੇ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੁੱਚੇ ਪੰਥ ਦੀ ਸ਼ਖਸੀਅਤ ਸਨ ਤੇ ਕਿਸੇ ਇਕ ਪਰਿਵਾਰ ਦੀ ਨਹੀਂ ਜਿਹਨਾਂ ਬਾਰੇ ਉਲਟ ਪੁਲਟ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਅੱਜ ਇਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਜਥੇਦਾਰ ਟੌਹੜਾ ਦੇ 100ਵੇਂ ਜਨਮ ਦਿਹਾੜੇ ’ਤੇ 24 ਸਤੰਬਰ ਨੂੰ ਹੋਣ ਵਾਲੇ ਵਿਸ਼ਾਲ ਸਮਾਗਮ ਸਬੰਧੀ ਤਿਆਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਨ ਕੇ ਸ਼ਰਮਾ ਨੇ‌ ਕਿਹਾ ਕਿ ਉਹ ਵੇਖ ਰਹੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਅਖੌਤੀ ਅਕਾਲੀ ਸੁਧਾਰ ਲਹਿਰ ਦੇ ਕੁਝ ਆਗੂ ਅਕਾਲੀ ਦਲ ਵੱਲੋਂ ਜਥੇਦਾਰ ਟੌਹੜਾ ਦੀ ਯਾਦ ਵਿਚ ਸਮਾਗਮ ਕਰਨ ਦਾ ਵਿਰੋਧ ਕਰ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਉਹ ਚੇਤੇ ਕਰਵਾਉਣਾ ਚਾਹੁੰਦੇ ਹਨ ਕਿ ਜਥੇਦਾਰ ਟੌਹੜਾ ਦੀ ਯਾਦਗਾਰ ਹਰ ਸਾਲ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਚ ਮਨਾਈ ਜਾਂਦੀ ਹੈ, ਭਾਵੇਂ ਉਹ ਜਨਮ ਦਿਹਾੜੇ ਮੌਕੇ ਹੋਵੇ ਜਾਂ ਫਿਰ ਬਰਸੀ ਸੰਬੰਧੀ ਤੇ ਇਹ ਅੱਜ ਦੇ ਅਖੌਤੀ ਸੁਧਾਰ ਲਹਿਰ ਦੇ ਸਾਰੇ ਆਗੂ ਇਹਨਾਂ ਸਮਾਗਮਾਂ ਦਾ ਹਿੱਸਾ ਬਣਦੇ ਰਹੇ ਹਨ।

ਉਹਨਾਂ ਕਿਹਾ ਕਿ ਅੱਜ ਜਦੋਂ ਇਹ ਆਗੂ ਅਕਾਲੀ ਦਲ ਦਾ ਹਿੱਸਾ ਨਹੀਂ ਹਨ ਤਾਂ ਇਹ ਜਥੇਦਾਰ ਟੌਹੜਾ ਦੀ ਯਾਦਗਾਰ ਅਕਾਲੀ ਦਲ ਵੱਲੋਂ ਮਨਾਉਣ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਦੇ ਨਾਂ ਨੂੰ ਇਹਨਾਂ ਨੇ ਪੇਟੈਂਟ ਨਹੀਂ ਕਰਵਾ ਲਿਆ, ਸਗੋਂ ਜਥੇਦਾਰ ਟੌਹੜਾ ਤਾਂ ਸਮੁੱਚੇ ਪੰਥ ਦੇ ਆਗੂ ਸਨ।

ਉਹਨਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਭਾਜਪਾ ਦੇ ਝੰਡੇ ਥੱਲੇ ਇਹ ਲੋਕ ਮਰਹੂਮ ਆਗੂ ਦੀ ਯਾਦਗਾਰ ਮਨਾਉਣ ਦਾ ਡਰਾਮਾ ਕਰ ਰਹੇ ਹਨ। ਉਹਨਾਂ ਕਿਹਾ ਕਿ ਸਮੁੱਚੀ ਕੌਮ ਇਸ ਗੱਲ ਤੋਂ ਜਾਣੂ ਹੈ ਕਿ ਇਹ ਅਖੌਤੀ ਸੁਧਾਰ ਲਹਿਰ ਵਾਲੇ ਨਾ ਤਾਂ ਕਿਸੇ ਦੇ ਸਗੇ ਹੋਏ ਹਨ ਤੇ ਨਾ ਹੀ ਹੋਣਗੇ।

ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਆਗੂਆਂ ਦੀਆਂ ਯਾਦਗਾਰਾਂ ਮਨਾਈਆਂ ਹਨ ਤੇ ਹਮੇਸ਼ਾ ਮਨਾਉਂਦਾ ਰਹੇਗਾ। ਇਹ ਅਖੌਧੀ ਸੁਧਾਰ ਲਹਿਰ ਵਾਲੇ ਜਾਂ ਹੋਰ ਜਿਹੜੇ ਵੀ ਇਸਦਾ ਵਿਰੋਧ ਕਰਨਾ ਚਾਹੁਣ ਜਿੰਨਾ ਮਰਜ਼ੀ ਕਰ ਲੈਣ ਪਰ ਅਸੀਂ ਆਪਣੇ ਮਹਿਸੂਸ ਨੇਤਾ ਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਬੀਰ ਦਾਸ ਸ਼ੁਤਰਾਣਾ, ਅਮਰਿੰਦਰ ਬਜਾਜ ਪਟਿਆਲਾ ਸ਼ਹਿਰੀ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਸਾਬਕਾ ਚੇਅਰਮੈਨ ਲਖਬੀਰ ਸਿੰਘ ਲੌਟ, ਜਗਰੂਪ ਸਿੰਘ ਚੀਮਾ, ਦਵਿੰਦਰ ਸਿੰਘ ਦਿਆਲ, ਮਨਜੀਤ ਚਾਹਲ, ਬੇਅੰਤ ਸਿੰਘ ਸਰਕਲ ਪ੍ਰਧਾਨ, ਕਰਨੈਲ ਸਿੰਘ ਆਲੋਵਾਲ, ਮਾਲਵਿੰਦਰ ਸਿੰਘ ਝਿੱਲ, ਕਰਨ ਬਡੂੰਗਰ, ਸਾਹਬੀ ਚੱਢਾ, ਇੰਦਰਪਾਲ ਸਿੰਘ ਸੇਠੀ, ਗੁਰਮੀਤ ਸਿੰਘ, ਜਸਵੰਤ ਟਿਵਾਣਾ, ਜਸਪਾਲ ਕੌਰ, ਸੀਮਾ ਵੈਦ, ਸ਼ਮੀਲ ਕੁਰੈਸ਼ੀ, ਇੰਦਰਜੀਤ ਸਿੰਘ ਬਿੰਦਰਾ, ਪ੍ਰਿੰਸ, ਸਤਪਾਲ, ਹਰਦਿਆਲ ਸਿੰਘ ਭੱਟੀ, ਗੁਰਚਰਨ ਸਿੰਘ ਖਾਲਸਾ, ਹਰਭਜਨ ਕੌਰ, ਤਲਵਿੰਦਰ ਸਿੰਘ, ਗੁਰੂ ਸਾਹਨੀ, ਪਰਮਿੰਦਰ ਸਿੰਘ ਤੇ ਦਰਮਨ ਸਿੰਘ ਬਾਰਨ ਵੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ