Wednesday, November 6, 2024
spot_img
spot_img
spot_img

ਭਾਰਤ ਤੋਂ ਨਿਊਜ਼ੀਲੈਂਡ ਆਉਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘਟੀ

ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 11 ਜੁਲਾਈ, 2024

ਨਿਊਜ਼ੀਲੈਂਡ ਦੇ ਜਾਰੀ ਅੰਕੜਿਆਂ ਅਨੁਸਾਰ ਮਹੀਨੇ ਮਹੀਨੇ ਇਕ ਲੱਖ 79 ਹਜ਼ਾਰ 665 ਲੋਕ ਇਥੇ ਯਾਤਰੀ ਵੀਜ਼ੇ ਉਤੇ ਆਏ। ਪਹਿਲੇ ਨੰਬਰ ਉਤੇ ਆਸਟਰੇਲੀਆ ਵਾਲੇ 80,466 ਲੋਕ ਇਥੇ ਘੁੰਮਣ ਆਏ, ਅਮਰੀਕਾ ਤੋਂ 15,155, ਚੀਨ ਤੋਂ 13,904, ਭਾਰਤ ਤੋਂ 8614 (ਪਿਛਲੇ ਸਾਲ ਦੇ ਮੁਕਾਬਲੇ 953 ਘਟੇ), ਯੂਨਾਈਟਿਡ ਕਿੰਗਡਮ ਤੋਂ 4806, ਸਿੰਗਾਪੋਰ ਤੋਂ 4371,

ਫੀਜ਼ੀ ਤੋਂ 3456, ਤਾਇਵਾਨ ਤੋਂ 3386, ਕੋਰੀਆ ਤੋਂ 3350, ਜਾਪਾਨ ਤੋਂ 3314, ਮਲੇਸ਼ੀਆ ਤੋਂ 2847, ਫਿਲੀਪੀਨਜ ਤੋਂ 2359, ਹਾਂਗਕਾਂਗ ਤੋਂ 2261, ਕੈਨੇਡਾ ਤੋਂ 2170 ਅਤੇ ਹੋਰ ਕਈ ਮੁਲਕਾਂ ਤੋਂ ਲੋਕ ਇਥੇ ਆਏ। ਕੁੱਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ 19300 ਲੋਕ ਇਥੇ ਵੱਧ ਆਏ, ਪਰ ਭਾਰਤੀਆਂ ਦੀ ਗਿਣਤੀ 953 ਦੇ ਕਰੀਬ ਘਟੀ ਹੈ। ਮਈ ਤੋਂ ਮਈ ਵੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਭਾਰਤੀਆਂ ਦੀ ਗਿਣਤੀ 33,000 ਤੋਂ 86,000 ਹੋਈ ਹੈ।

ਨਿਊਜ਼ੀਲੈਂਡ ਦੇ ਵਿਚ ਮਈ 2024 ਦੇ ਮਹੀਨੇ 4,11,565 ਲੋਕ ਇਥੇ ਦਾਖਲ ਹੋਏ ਅਤੇ 464,868 ਬਾਹਰ ਗਏ, ਇਸੀ ਤਰ੍ਹਾਂ ਜੂਨ ਮਹੀਨੇ 430,568 ਲੋਕ ਇਥੇ ਆਏ ਅਤੇ 451,360 ਲੋਕ ਬਾਹਰ ਗਏ ਹਨ। ਸੋ ਹਵਾਈ ਏਅਰਪੋਰਟ ਜਾਂ ਸਮੁੰਦਰੀ ਬੰਦਰਗਾਹਾਂ ਉਤੇ ਲਗਪਗ ਇਕ ਮਿਲੀਅਨ ਲੋਕ ਪ੍ਰਤੀ ਮਹੀਨਾ ਆ ਜਾ ਰਹੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ