- Advertisement -
ਯੈੱਸ ਪੰਜਾਬ
ਖਨੌਰੀ ਬਾਰਡਰ, 26 ਨਵੰਬਰ, 2020:
‘ਪੇਚਾ ਪੈ ਗਿਆ ਸੈਂਟਰ ਨਾਲ’ ਗੀਤ ਗਾ ਕੇ ਕਿਸਾਨਾਂ ਨੂੰ ‘ਦਿੱਲੀ ਚੱਲੋ’ ਸੰਘਰਸ਼ ਲਈ ਲਾਮਬੰਦ ਕਰਨ ਵਾਲੇ ਗਾਇਕ ਕੰਵਰ ਗਰੇਵਾਲ ਅੱਜ ਤੜਕੇ ਕਿਸਾਨਾਂ ਦੀ ਹਮਾਇਤ ਵਿੱਚ ਖ਼ਨੌਰੀ ਬਾਰਡਰ ਪੁੱਜੇ।
ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਮਿਲ ਕੇ ਕੰਵਰ ਗਰੇਵਾਲ ਨੇ ਆਪਣੀ ਹਮਾਇਤ ਦਿੱਤੀ। ਇਸ ਮੌਕੇ ਪਿੰਡ ਸ਼ਹਿਣਾ ਤੋਂ ਆਏ ਕਿਸਾਨਾਂ ਨਾਲ ਕੰਵਰ ਗਰੇਵਾਲ ਨੇ ਲੰਗਰ ਵੀ ਛਕਿਆ।
- Advertisement -