Thursday, October 24, 2024
spot_img
spot_img

ਜਲੰਧਰ ਦੇ ਖ਼ੇਤਰੀ ਪਾਸਪੋਰਟ ਦਫ਼ਤਰ ਵੱਲੋਂ ਪਾਸਪੋਰਟ ਮੇਲਾ 29 ਅਕਤੂਬਰ ਨੂੰ

ਯੈੱਸ ਪੰਜਾਬ
ਜਲੰਧਰ, 23 ਅਕਤੂਬਰ, 2024

ਖੇਤਰੀ ਪਾਸਪੋਰਟ ਦਫ਼ਤਰ, ਜਲੰਧਰ ਵੱਲੋਂ 29 ਅਕਤੂਬਰ ਨੂੰ ਆਪਣੇ ਦਫ਼ਤਰ ਵਿਖੇ ਪਾਸਪੋਰਟ ਮੇਲਾ ਲਗਾਇਆ ਜਾ ਰਿਹਾ ਹੈ।

ਪਾਸਪੋਰਟ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਸਪੋਰਟ ਮੇਲਾ ਉਨ੍ਹਾਂ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਲਗਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ/ਅੰਬੈਂਸੀਜ਼ ਵੱਲੋਂ ਜਾਰੀ ਐਮਰਜੈਂਸੀ ਸਰਟੀਫਿਕੇਟਾਂ ‘ਤੇ ਭਾਰਤ ਦੀ ਯਾਤਰਾ ਕੀਤੀ ਹੈ ਜਾਂ ਡਿਪੋਰਟ ਹੋਏ ਹਨ ਅਤੇ ਜਿਨ੍ਹਾਂ ਨੇ 31 ਮਾਰਚ 2024 ਤੱਕ ਪਾਸਪੋਰਟ ਲਈ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਕਿਸੇ ਨਾ ਕਿਸੇ ਕਾਰਨ ਆਰ.ਪੀ.ਓ., ਦਫ਼ਤਰ ਜਲੰਧਰ ਵਿਖੇ ਲੰਬਿਤ ਹਨ।

ਉਕਤ ਬਿਨੈਕਾਰਾਂ ਨੂੰ ਆਪਣੀਆਂ ਲੰਬਿਤ ਪਾਸਪੋਰਟ ਅਰਜ਼ੀਆਂ ਦੇ ਨਿਪਟਾਰੇ ਲਈ 29 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਵਾਕ-ਇਨ ਸ਼੍ਰੇਣੀ/ਬਿਨਾਂ ਅਪਾਇੰਟਮੈਂਟ ਦੇ ਖੇਤਰੀ ਪਾਸਪੋਰਟ ਦਫ਼ਤਰ, ਐਸਸੀਓ ਨੰਬਰ 42-51 ਪਾਕੇਟ 1, ਨੇੜੇ ਬੱਸ ਸਟੈਂਡ, ਜਲੰਧਰ ਵਿਖੇ ਆਪਣੇ ਸਬੰਧਤ ਦਸਤਾਵੇਜ਼ਾਂ ਨਾਲ ਲੈ ਕੇ ਆਉਣ ਅਪੀਲ ਕੀਤੀ ਗਈ ਹੈ ।

ਇਸ ਤੋਂ ਇਲਾਵਾ ਇਸ ਦਿਨ ਦਫ਼ਤਰ ਵਿੱਚ ਆਮ ਆਫ਼ਲਾਈਨ ਅਤੇ ਆਨਲਾਈਨ ਪੁੱਛਗਿੱਛ ਸੇਵਾ ਬੰਦ ਰਹੇਗੀ, ਇਸ ਲਈ ਪਾਸਪੋਰਟ ਮੇਲੇ ਵਿੱਚ ਆਉਣ ਵਾਲੇ ਬਿਨੈਕਾਰਾਂ ਤੋਂ ਇਲਾਵਾ ਹੋਰ ਬਿਨੈਕਾਰਾਂ ਨੂੰ ਉਕਤ ਮਿਤੀ ਭਾਵ 29 ਅਕਤੂਬਰ ਨੂੰ ਨਾ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਹ ਆਪਣੀ ਸਹੂਲਤ ਅਨੁਸਾਰ ਅਗਲੀਆਂ ਮਿਤੀਆਂ ‘ਤੇ ਦਫ਼ਤਰ ਆ ਸਕਦੇ ਹਨ।

ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਪਾਸਪੋਰਟ ਸਬੰਧੀ ਸੇਵਾਵਾਂ ਲਈ ਸਿੱਧਾ ਵਿਦੇਸ਼ ਮੰਤਰਾਲੇ ਦੇ ਅਧਿਕਾਰਕ ਪੋਰਟਲ www.passportindia.gov.in ਤੋਂ ਅਪਲਾਈ ਕਰਨ ਅਤੇ ਕਿਸੇ ਵੀ ਏਜੰਟ ਜਾਂ ਵਿਚੌਲੀਏ ਦੇ ਸੰਪਰਕ ਵਿੱਚ ਨਾ ਆਉਣ।

ਪਾਸਪੋਰਟ ਅਰਜ਼ੀ ਨਾਲ ਸਬੰਧਤ ਕਿਸੇ ਵੀ ਹੋਰ ਸਵਾਲ ਜਾਂ ਪੁੱਛਗਿੱਛ ਲਈ ਬਿਨੈਕਾਰ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਦਫ਼ਤਰ ਆ ਸਕਦੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ