Wednesday, November 6, 2024
spot_img
spot_img
spot_img

ਨਾਮਧਾਰੀ ਸਤਿਗੁਰ ਉਦੇ ਸਿੰਘ ਤੇ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵਿਚਾਲੇ ‘ਫ਼ਾਇਰਿੰਗ’, 6 ਲੋਕ ਗੰਭੀਰ ਜ਼ਖ਼ਮੀ

ਯੈੱਸ ਪੰਜਾਬ
ਸਿਰਸਾ, 11 ਅਗਸਤ, 2024

ਲੁਧਿਆਣਾ ਵਿੱਚ ਸਥਿਤ ਨਾਮਧਾਰੀ ਡੇਰਾ ਭੈਣੀ ਸਾਹਿਬ ਦੇ ਮੁਖ਼ੀ ਸਤਿਗੁਰ ਉਦੇ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਤੇ ਸਿਰਸਾ ਵਿੱਚ ਡੇਰਾ ਸ਼੍ਰੀ ਜੀਵਨ ਸਿੰਘ ਦੇ ਪ੍ਰਬੰਧਕ ਠਾਕੁਰ ਦਲੀਪ ਸਿੰਘ ਦੇ ਸਮਰਥਕਾਂ ਵਿਚਾਲੇ ਅੱਜ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਹੋ ਗਈ ਜਿਸ ਵਿੱਚ 6 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਘਟਨਾ ਡੇਰਾ ਸ਼੍ਰੀ ਜੀਵਨ ਸਿੰਘ ਰਾਣੀਆਂ ਵਿਖ਼ੇ ਵਾਪਰੀ ਜਿੱਥੇ ਡੇਰਾ ਭੈਣੀ ਸਾਹਿਬ ਤੋਂ ਆਏ ਸਤਿਗੁਰੂ ਉਦੈ ਸਿੰਘ ਦੇ ਸਮਰਥਕਾਂ ਨੇ 11 ਏਕੜ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਅਤੇ ਗੋਲੀਆਂ ਚੱਲ ਗਈਆਂ।

ਹਾਲਾਤ ਇੰਨੇ ਤਨਾਅਪੂਰਨ ਹੋ ਗਏ ਕਿ ਮੌਕੇ ’ਤੇ ਪੁੱਜੀ ਪੁਲਿਸ ਨੂੰ ਦੋਹਾਂ ਧਿਰਾਂ ਨੂੰ ਖ਼ਦੇੜਨ ਵਾਸਤੇ ਹੰਝੂ ਗੈਸ ਦੀ ਵੀ ਵਰਤੋਂ ਕਰਨੀ ਪਈ।

ਇਸ ਮਾਮਲੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਪਰ ਅਜੇ ਤਾਂਈਂ ਕੀ ਕੇਸ ਕੇਸ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ, ਇਸ ਬਾਰੇ ਕੋਈ ਸੂਚਨਾ ਨਹੀਂ ਹੈ।

ਠਾਕੁਰ ਦਲੀਪ ਸਿੰਘ ਦੀ ਅਗਵਾਈ ਵਾਲੀ ਗੁਰਦੁਆਰਾ ਕਮੇਟੀ ਅਤੇ ਟਰੱਸਟ ਦੇ ਪ੍ਰਧਾਨ ਬਲਜੀਤ ਸਿੰਘ ਨੇ ਖ਼ੁਦ ਇਹ ਦਾਅਵਾ ਕੀਤਾ ਹੈ ਕਿ ਗੋਲੀਆਂ ਦੋਵੇਂ ਪਾਸਿਉਂ ਚੱਲੀਆਂ ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਧੜੇ ਵੱਲੋਂ ਗੋਲੀਆਂ ‘ਸੈਲਫ਼ ਡਿਫ਼ੈਂਸ’ ਵਿੱਚ ਚਲਾਈਆਂ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜੋ ਲੋਕ ਜ਼ਖ਼ਮੀ ਹੋਏ ਹਨ ਉਹ ਠਾਕੁਰ ਉਦੇ ਸਿੰਘ ਦੇ ਸਮਰਥਕ ਹਨ ਅਤੇ ਸਾਡਾ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਕਿਉਂਕਿ ਸਾਡੇ ਧੜੇ ਦੇ ਲੋਕ ਗੁਰਦੁਆਰੇ ਦੇ ਅੰਦਰ ਸਨ।

ਬਲਜੀਤ ਸਿੰਘ ਨੇ ਕਿਹਾ ਕਿ ਦਰਅਸਲ ਸਤਿਗੁਰੂ ਉਦੈ ਸਿੰਘ ਗੁਰਦੁਆਰਾ ਸ਼੍ਰੀ ਜੀਵਨ ਨਗਰ ’ਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ ਜਿਸਦਾ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ