ਯੈੱਸ ਪੰਜਾਬ
ਲੁਧਿਆਣਾ, 12 ਅਗਸਤ, 2024
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਲੁਧਿਆਣਾ ਨੇੜੇ ਲਾਡੋਵਾਲ ਸਥਿਤ ਟੌਲ ਪਲਾਜ਼ੇ ਨੂੰ ਮੁੜ ‘ਫ਼ਰੀ’ ਕਰਨ ਦਾ ਐਲਾਨ ਕੀਤਾ ਹੈ।
ਕਿਸਾਨ ਜੱਥੇਬੰਦੀਆਂ ਜਿਨ੍ਹਾਂ ਨੇ ਇਸ ਟੌਲ ਪਲਾਜ਼ਾ ਦੇ ਵਧੇ ਹੋਏ ਰੇਟ ਵਾਪਿਸ ਲਏ ਜਾਣ ਦੀ ਮੰਗ ਨੂੰ ਲੈ ਕੇ ਇਹ ਟੌਲ ਪਲਾਜ਼ਾ ਪਹਿਲਾਂ ਵੀ ਧਰਨਾ ਲਾ ਕੇ ਲੋਕਾਂ ਲਈ ‘ਫ਼ਰੀ’ ਕੀਤੀ ਰੱਖ਼ਿਆ ਸੀ ਨੇ ਕਿਹਾ ਹੈ ਕਿ ਜੇ 18 ਅਗਸਤ ਤਕ ਰਾਜ ਦੇ ਇਸ ਸਭ ਤੋਂ ਮਹਿੰਗੇ ਟੌਲ ਪਲਾਜ਼ਾ ਦੇ ਰੇਟ ਨਾ ਘਟਾਏ ਗਏ ਤਾਂ ਇਹ ਟੌਲ ਪਲਾਜ਼ਾ ਮੁੜ ਲੋਕਾਂ ਲਈ ਫ਼ਰੀ ਕਰ ਦਿੱਤਾ ਜਾਵੇਗਾ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਰੇਟ ਵਧਾਏ ਜਾਣ ਦੇ ਫ਼ੈਸਲੇ ਉਪਰੰਤ ਕਿਸਾਨ ਜਥੇਬੰਦੀਆਂ ਨੇ ਇਹ ਟੌਲ ਪਲਾਜ਼ਾ 16 ਜੂਨ ਤੋਂ ਲੋਕਾਂ ਲਈ ‘ਫ਼ਰੀ’ ਕਰਵਾ ਦਿੱਤਾ ਸੀ ਅਤੇ ਇਹ ਹਾਲਾਤ 31 ਜੁਲਾਈ ਤਕ ਬਣੇ ਰਹੇ ਸਨ ਪਰ ਹੁਣ ਕਿਸਾਨਾਂ ਨੇ ਨਵੇਂ ਸਿਰਿਉਂ ਟੌਲ ਪਲਾਜ਼ਾ ਲੋਕਾਂ ਲਈ ਫ਼ਰੀ ਕੀਤੇ ਜਾਣ ਬਾਰੇ ਐਲਾਨ ਕਰ ਦਿੱਤਾ ਹੈ।