Sunday, September 8, 2024
spot_img
spot_img
spot_img
spot_img

CUP ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ IIAS ਸ਼ਿਮਲਾ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੰਭਾਲਿਆ

ਯੈੱਸ ਪੰਜਾਬ
ਬਠਿੰਡਾ, 26 ਜੁਲਾਈ, 2024

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ (991S), ਸ਼ਿਮਲਾ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਹਨਾਂ ਨੇ ਸ਼ੁੱਕਰਵਾਰ, 26 ਜੁਲਾਈ, 2024 ਨੂੰ ਇਹ ਜਿੰਮੇਵਾਰੀ ਸੰਭਾਲੀ।

ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ 41 ਸਾਲਾਂ ਤੋਂ ਵੱਧ ਸਮੇਂ ਦੇ ਅਕਾਦਮਿਕ ਅਨੁਭਵ ਵਾਲੇ ਇੱਕ ਉੱਘੇ ਸਿੱਖਿਆ ਸ਼ਾਸਤਰੀ ਹਨ। ਉਹਨਾਂ ਨੇ ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ, ਸਾਗਰ, ਮੱਧ ਪ੍ਰਦੇਸ਼ ਵਿਖੇ ਸਾਢੇ ਪੰਜ ਸਾਲ ਤੱਕ ਵਾਈਸ ਚਾਂਸਲਰ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਹੁਣ ਅਗਸਤ 2020 ਤੋਂ ਉਹ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਵਜੋਂ ਸੇਵਾ ਪ੍ਰਦਾਨ ਕਰ ਰਹੇ ਹਨ।

ਪ੍ਰੋ. ਤਿਵਾਰੀ ਦੀ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਯੂਨੀਵਰਸਿਟੀ ਨੂੰ ਨੈਕ ਮੁਲਾਂਕਣ ਦੇ ਦੂਜੇ ਗੇੜ ਵਿੱਚ ‘ਏ+’ ਗ੍ਰੇਡ ਨਾਲ ਮਾਨਤਾ ਪ੍ਰਾਪਤ ਹੋਈ ਅਤੇ ਨਾਲ ਹੀ, ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਪੰਜ ਵਾਰ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗ ਵਿੱਚ ‘ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ’ ਵਿੱਚ ਦਰਜਾ ਮਿਲਣ ਦਾ ਵੀ ਮਾਨ ਪ੍ਰਾਪਤ ਹੋਇਆ ਹੈ।

ਇਸ ਦੇ ਨਾਲ ਹੀ ਪ੍ਰੋ. ਤਿਵਾਰੀ ਨੇ ਯੂਨੀਵਰਸਿਟੀ ਵਿੱਚ ਬਹੁ-ਅਨੁਸ਼ਾਸਨੀ ਪਹੁੰਚ, ਐਲਓਸੀਐਫ-ਅਧਾਰਤ ਬਹੁ-ਅਨੁਸ਼ਾਸਨੀ ਪਾਠਕ੍ਰਮ, ਏਬੀਸੀ, ਐਮਈਈ, ਆਦਿ ਦੀ ਸ਼ੁਰੂਆਤ ਕਰਦੇ ਹੋਏ ਰਾਸ਼ਟਰੀ ਸਿੱਖਿਆ ਨੀਤੀ-2020 ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਈ ਹੈ।

ਆਈਆਈਏਐਸ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੰਭਾਲਣ ਤੋਂ ਬਾਅਦ ਪ੍ਰੋ. ਤਿਵਾਰੀ ਨੂੰ ਆਈ.ਆਈ.ਏ.ਐਸ. ਸੁਸਾਇਟੀ ਦੇ ਪ੍ਰਧਾਨ ਅਤੇ ਗਵਰਨਿੰਗ ਬਾਡੀ ਦੇ ਚੇਅਰਪਰਸਨ ਪ੍ਰੋ. ਸ਼ਸ਼ੀਪ੍ਰਭਾ ਕੁਮਾਰ ਤੋਂ ਸ਼ੁਭਕਾਮਨਾਵਾਂ ਪ੍ਰਾਪਤ ਹੋਈਆਂ।

ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਵੀ ਪ੍ਰੋ. ਤਿਵਾਰੀ ਨੂੰ ਵਧਾਈ ਦਿੱਤੀ। ਸੀਯੂ ਪੰਜਾਬ ਦੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀ ਪਰਿਵਾਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਈ.ਆਈ.ਏ.ਐਸ., ਸ਼ਿਮਲਾ, ਜੋ ਕਿ ਸਮਾਜਿਕ ਵਿਗਿਆਨ ਦੇ ਖੇਤਰ ਵਿੱਚ ਮਿਆਰੀ ਖੋਜ ਲਈ ਇੱਕ ਵੱਕਾਰੀ ਸੰਸਥਾ ਹੈ, ਦੀ ਇਹ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

ਸਿੱਖਿਆ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰੋ. ਤਿਵਾਰੀ ਰੈਗੂਲਰ ਡਾਇਰੈਕਟਰ ਦੀ ਨਿਯੁਕਤੀ ਤੱਕ ਆਈ.ਆਈ.ਏ.ਐਸ., ਸ਼ਿਮਲਾ ਦੇ ਡਾਇਰੈਕਟਰ (ਵਾਧੂ ਚਾਰਜ) ਵਜੋਂ ਕੰਮ ਕਰਦੇ ਰਹਿਣਗੇ।

ਆਈ.ਆਈ.ਏ.ਐਸ., ਸ਼ਿਮਲਾ ਇੱਕ ਪ੍ਰਮੁੱਖ ਖੋਜ ਸੰਸਥਾ ਹੈ ਜਿਸਦਾ ਉਦਘਾਟਨ ਪ੍ਰੋ. ਐੱਸ. ਰਾਧਾਕ੍ਰਿਸ਼ਨਨ 20 ਅਕਤੂਬਰ 1965 ਨੇ ਕੀਤਾ ਸੀ. ਇਸ ਸੰਸਥਾ ਮਨੁੱਖਤਾ, ਸਮਾਜਿਕ ਵਿਗਿਆਨ ਅਤੇ ਕੁਦਰਤੀ ਵਿਗਿਆਨ ਵਿੱਚ ਖੋਜ ਲਈ ਇੱਕ ਅਨੁਕੂਲ ਮਾਹੌਲ ਪ੍ਰਦਾਨ ਕਰਦੀ ਹੈ।

ਇੰਸਟੀਚਿਊਟ ਦਾ ਉਦੇਸ਼ ਬੌਧਿਕ ਪੁੱਛਗਿੱਛ ਅਤੇ ਸੰਵਾਦ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਅੰਤਰ-ਅਨੁਸ਼ਾਸਨੀ ਅਧਿਐਨ ਨੂੰ ਉਤਸ਼ਾਹਿਤ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਗਿਆਨ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਹੈ। ਆਈਆਈਏਐਸ ਸ਼ਿਮਲਾ ਨਾਲ ਜੁੜਿਆ ਇੱਕ ਮਹੱਤਵਪੂਰਨ ਤੱਥ ਇਹ ਹੈ ਕਿ ਜਿਸ ਇਮਾਰਤ ਵਿੱਚ ਸੰਸਥਾ ਸਥਿਤ ਹੈ, ਅਸਲ ਵਿੱਚ ਉਹ 1884 ਤੋਂ 1888 ਤੱਕ ਭਾਰਤ ਦੇ ਵਾਇਸਰਾਏ ਲਾਰਡ ਡਫਰਿਨ ਦੇ ਘਰ ਵਜੋਂ ਵਰਤੀ ਗਈ ਸੀ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ