- Advertisement -
ਅੱਜ ਨਾਮਾ
ਜਿਹੜੇ ਵਕਤ ਲਈ ਬਹੁਤ ਉਡੀਕ ਸੀਗੀ,
ਆਇਆ ਚੋਣਾਂ ਲਈ ਅੱਜ ਐਲਾਨ ਮੀਆਂ।
ਘਰੋਂ ਜਿਹੜੇ ਨਹੀਂ ਕਦੀ ਸੀ ਬਾਹਰ ਆਏ,
ਉਹ ਹਨ ਲੱਗ ਪਏ ਮੱਲਣ ਮੈਦਾਨ ਮੀਆਂ।
ਜਿਹੜੇ ਲੋਕਾਂ ਦੀ ਨਜ਼ਰ ਵਿੱਚ ਅੱਤ ਮਾੜੇ,
ਬਣ ਕੇ ਆਉਣਗੇ ਬੰਦਾ ਭਗਵਾਨ ਮੀਆਂ।
ਬਚਿਆ ਚੰਗਾ ਕੋਈ ਭੈੜਿਆਂ ਵਿੱਚ ਡਿੱਠਾ,
ਉਹਨੂੰ ਆਖਣਗੇ ਇਹ ਹੀ ਸ਼ੈਤਾਨ ਮੀਆਂ।
ਅੱਖੀਂ ਲੋਕਾਂ ਦੇ ਪਾਉਣ ਲਈ ਬਹੁਤ ਘੱਟਾ,
ਵੇਚਣਗੇ ਕੂੜ, ਪਰ ਆਖਣਗੇ ਸੱਚ ਮੀਆਂ।
ਸਾਊ ਮਾਣਸ ਤੋਂ ਬੋਲ ਨਹੀਂ ਹੋਊ ਕੁਝ ਵੀ,
ਅੰਦਰੋਂ ਰਿਹਾ ਬੱਸ ਹੋਊ ਉਹ ਮੱਚ ਮੀਆਂ।
ਤੀਸ ਮਾਰ ਖਾਂ
17 ਮਾਰਚ, 2024
- Advertisement -