- Advertisement -
ਨੇੜੇ ਵੇਖ ਲਿਆ ਜਦੋਂ ਐਗਜ਼ਾਮ ਆਉਂਦਾ,
ਚਿੰਤਾ ਬੱਚਿਆਂ ਨੂੰ ਵੱਢ-ਵੱਢ ਖਾਈ ਜਾਂਦੀ।
ਕਦੀ ਮੈਥ, ਅੰਗਰੇਜ਼ੀ ਜਾਂ ਸਾਇੰਸ ਕਿਧਰੇ,
ਸੁਫਨਿਆਂ ਵਿੱਚ ਹੈ ਰਾਤ ਨੂੰ ਆਈ ਜਾਂਦੀ।
ਨਵਾਂ ਯਾਦ ਨਾ ਕਰਿਆ ਕੁਝ ਯਾਦ ਰਹਿੰਦਾ,
ਭੁੱਲਦੀ ਪਹਿਲੀ ਸਭ ਕੀਤੀ ਪੜ੍ਹਾਈ ਜਾਂਦੀ।
ਬੱਚਿਆਂ ਤੱਕ ਇਹ ਸੀਮਤ ਨਾ ਰਹੇ ਚਿੰਤਾ,
ਮਾਪਿਆਂ ਵਾਲੀ ਇਹ ਨੀਂਦ ਉਡਾਈ ਜਾਂਦੀ।
ਰਾਜਸੀ ਲੀਡਰਾਂ ਦਾ ਬਣਿਆ ਹਾਲ ਉਹ ਹੀ,
ਅੱਜਕੱਲ੍ਹ ਲੱਗਾ ਪਿਆ ਚੋਣਾਂ ਦਾ ਰੋਗ ਬੇਲੀ।
ਏਧਰ-ਔਧਰ ਦਾ ਸ਼ੌਕ ਕੋਈ ਯਾਦ ਕਾਹਨੂੰ,
ਭੁੱਲਿਆ ਚੁਗਣ ਸਭ ਪਿਆ ਈ ਚੋਗ ਬੇਲੀ।
-ਤੀਸ ਮਾਰ ਖਾਂ
16 ਮਾਰਚ, 2024
- Advertisement -