Tuesday, September 17, 2024
spot_img
spot_img
spot_img

‘ਆਮ ਆਦਮੀ ਪਾਰਟੀ’ ਦੇ ਆਗੂ ਦਾ ਕਤਲ: ਘਰ ਜਾਂਦੇ ਹੋਏ ਹੋਇਆ ਹਮਲਾ, ਰਸਤੇ ਵਿੱਚ ਮਿਲੀ ਲਾਸ਼

ਯੈੱਸ ਪੰਜਾਬ
ਖੰਨਾ, 9 ਸਤੰਬਰ, 2024

‘ਆਮ ਆਦਮੀ ਪਾਰਟੀ’ ਦੇ ਇੱਕ ਆਗੂ ਦਾ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ। ਉਸਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦੀ ਖ਼ਬਰ ਹੈ।

ਮ੍ਰਿਤਕ ਦੀ ਪਛਾਣ ਖੰਨਾ ਨੇੜਲੇ ਪਿੰਡ ਇਕਲਾਹਾ ਦੇ ਤਰਲੋਚਨ ਸਿੰਘ ਡੀ.ਸੀ. ਵਜੋਂ ਹੋਈ ਹੈ।

ਪਤਾ ਲੱਗਾ ਹੈ ਕਿ ਉਹ ਆਪਣੀ ਮੋਟਰ ਤੋਂ ਵਾਪਸ ਘਰ ਵੱਲ ਨੂੰ ਜਾ ਰਿਹਾ ਸੀ, ਜਦ ਉਸ’ਤੇ ਹਮਲਾ ਕੀਤਾ ਗਿਆ।

ਉਸਦੇ ਬੇਟੇ ਅਨੁਸਾਰ ਉਸਨੂੰ ਗੋਲੀਆਂ ਮਾਰੀਆਂ ਗਈਆਂ ਹਨ। ਉਸਨੇ ਦੱਸਿਆ ਕਿ ਉਸਦੇ ਪਿਤਾ ਨੂੰ ਦੋ ਗੋਲੀਆਂ ਸਿਰ ’ਤੇ ਅਤੇ ਇੱਕ ਗੋਲੀ ਪੇਟ ਵਿੱਚ ਲੱਗੀ ਹੈ।

ਪਤਾ ਲੱਗਾ ਹੈ ਕਿ ਤਰਲੋਚਨ ਸਿੰਘ ਡੀ.ਸੀ. ਪਹਿਲਾਂ ਵੀ ਸਰਪੰਚੀ ਦੀ ਚੋਣ ਲੜ ਚੁੱਕਾ ਹੈ ਅਤੇ ਇਸ ਵਾਰ ਵੀ ਸਰਪੰਚ ਦੀ ਚੋਣ ਲੜਨ ਦਾ ਚਾਹਵਾਨ ਸੀ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਇਸ ਵਾਰ ਤੋਂ ਪੰਚਾਇਤ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜਨ ’ਤੇ ਰੋਕ ਲਗਾਉਣ ਸੰਬੰਧੀ ਕਾਨੂੰਨ ਪਾਸ ਕੀਤਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ