Saturday, September 21, 2024
spot_img
spot_img
spot_img

ਜ਼ਿਲ੍ਹਾ ਮੋਗਾ ਅਧੀਨ ਆਉਂਦੇ ਖ਼ੇਤਰਾਂ ਦੇ ਕੁਲੈਕਟਰ ਰੇਟ ਰੀਵਾਇਜ਼, 15 ਤੋਂ 20 ਫੀਸਦੀ ਦਾ ਹੋਇਆ ਵਾਧਾ

ਯੈੱਸ ਪੰਜਾਬ
ਮੋਗਾ, 20 ਸਤੰਬਰ, 2024

ਸਾਲ 2024-2025 ਦੇ ਕੁਲੈਕਟਰ ਰੇਟ ਰੀਵਾਇਜ਼ ਕਰਨ ਸਬੰਧੀ ਸ੍ਰੀ ਵਿਸ਼ੇਸ਼ ਸਾਰੰਗਲ ਆਈ.ਏ.ਐਸ.ਡਿਪਟੀ ਕਮਿਸ਼ਨਰ, ਮੋਗਾ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਹੋਈ।

ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਅਧੀਨ ਖੇਤਰਾਂ ਦੇ ਕੁਲੈਕਟਰ ਰੇਟਾਂ ਵਿੱਚ ਲਗਭਗ 15 ਤੋਂ 20 ਫੀਸਦੀ ਦਾ ਵਾਧਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਨਵੇਂ ਕੁਲੈਕਟਰ ਰੇਟਾਂ ਨੂੰ ਜ਼ਿਲ੍ਹਾ ਮੋਗਾ ਅੰਦਰ ਮਿਤੀ 23 ਸਤੰਬਰ, 2024 ਦਿਨ ਸੋਮਵਾਰ ਤੋਂ ਲਾਗੂ ਕਰਨ ਦਾ ਹੁਕਮ ਕੀਤਾ ਗਿਆ ਹੈ। ਹੁਣ ਜ਼ਿਲ੍ਹਾ ਮੋਗਾ ਅੰਦਰ ਰਜਿਸਟਰੇਸ਼ਨ ਦਾ ਕੰਮ ਰੀਵਾਇਜ਼ ਕੀਤੇ ਗਏ ਕੁਲੈਕਟਰ ਰੇਟਾਂ ਮੁਤਾਬਿਕ ਹੀ ਹੋਵੇਗਾ।

ਇਸ ਮੀਟਿੰਗ ਵਿੱਚ ਸ੍ਰੀਮਤੀ ਚਾਰੂਮਿਤਾ ਪੀ.ਸੀ.ਐਸ.ਵਧੀਕ ਡਿਪਟੀ ਕਮਿਸ਼ਨਰ, ਮੋਗਾ, ਸ੍ਰੀਮਤੀ ਸਵਾਤੀ ਪੀ.ਸੀ.ਐਸ. ਉਪ ਮੰਡਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ, ਸ੍ਰੀ ਲਕਸ਼ੇ ਕੁਮਾਰ ਗੁਪਤਾ ਜ਼ਿਲ੍ਹਾ ਮਾਲ ਅਫਸਰ, ਮੋਗਾ ਅਤੇ ਸਮੂਹ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਜਿਲ੍ਹਾ ਮੋਗਾ ਨੇ ਭਾਗ ਲਿਆ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ