ਯੈੱਸ ਪੰਜਾਬ
ਜਲੰਧਰ, 9 ਸਤੰਬਰ, 2024
ਮਨਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੀ.ਆਈ.ਪੀ.ਆਰ. (ਇਲੈਕਟ੍ਰਾਨਿਕ ਮੀਡੀਆ), ਚੰਡੀਗੜ੍ਹ ਨੇ ਸੋਮਵਾਰ ਨੂੰ ਡਿਪਟੀ ਡਾਇਰੈਕਟਰ, ਡੀ.ਆਈ.ਪੀ.ਆਰ., ਜਲੰਧਰ ਵਜੋਂ ਵਾਧੂ ਚਾਰਜ ਸੰਭਾਲ ਲਿਆ।
ਮਨਵਿੰਦਰ ਸਿੰਘ, ਜੋ ਕਿ ਪੰਜਾਬ ਸਕੱਤਰੇਤ, ਚੰਡੀਗੜ੍ਹ ਵਿਖ਼ੇ ਤਾਇਨਾਤ ਹਨ, ਨੂੰ ਹੁਣ ਡਿਪਟੀ ਡਾਇਰੈਕਟਰ, ਜਲੰਧਰ ਵਜੋਂ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਵੀਂ ਵਿਵਸਥਾ ਤਹਿਤ 2011 ਬੈੱਚ ਦੇ ਲੋਕ ਸੰਪਰਕ ਅਧਿਕਾਰੀ, ਮਨਵਿੰਦਰ ਸਿੰਘ ਹਫ਼ਤੇ ਵਿੱਚ ਕੁਝ ਦਿਨ ਜਲੰਧਰ ਵਿਖ਼ੇ ਆਪਣਾ ਕੰਮ ਵੇਖ਼ਣਗੇ ਜਦਕਿ ਉਹ ਚੰਡੀਗੜ੍ਹ ਵਿੱਚ ਡਿਪਟੀ ਡਾਇਰੈਕਟਰ (ਇਲੈਕਟ੍ਰਾਨਿਕ ਮੀਡੀਆ) ਵਜੋਂ ਆਪਣੀਆਂ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ।