ਯੈੱਸ ਪੰਜਾਬ
ਤਰਨ ਤਾਰਨ, 21 ਅਗਸਤ, 2024
ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਵਿੱਚ ਵੱਡੀ ਵਾਰਦਾਤ ਹੋਈ ਹੈ। ਇੱਕ ਨੌਜਵਾਨ ਨੂੰ ਘਰ ਤੋਂ ਬਾਹਰ ਬੁਲਾ ਕੇ ਉਸਤੇ ਗੋਲੀਆਂ ਵਰ੍ਹਾ ਦਿੱਤੀਆਂ ਗਈਆਂ ਜਿਸ ਨਾਲ ਨੌਜਵਾਨਦੀ ਮੌਤ ਹੋ ਗਈ।
ਮ੍ਰਿਤਕ ਸਤਨਾਮ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਤਾ ਲੱਗਾ ਹੈ ਕਿ 2 ਵਿਅਕਤੀ ਸਤਨਾਮ ਸਿੰਘ ਦੇ ਘਰ ਆਏ ਅਤੇ ਗੇਟ ਖੜਕਾਇਆ। ਜਦ ਉਹ ਬਾਹਰ ਆਇਆ ਤਾਂ ਉਸ ਉੱਤੇ ਗੋਲੀਬਾਰੀ ਕਰ ਦਿੱਤੀ ਗਈ। ਘਟਨਾ ਨੂੰ ਅੰਜਾਮ ਦੇਣ ਉਪਰੰਤ ਹਮਲਾਵਰ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।
ਅਜੇ ਇਹ ਪਤਾ ਨਹੀਂ ਲੱਗਾ ਕਿ ਹਮਲਾਵਰ ਕੌਣ ਸਨ ਅਤੇ ਉਨ੍ਹਾਂ ਨੇ ਕਿਸ ਵਜ੍ਹਾ ਕਰਕੇ ਸਤਨਾਮ ਸਿੰਘ ’ਤੇ ਹਮਲਾ ਕੀਤਾ।
ਸਥਾਨਕ ਡੀ.ਐੱਸ.ਪੀ. ਦੀ ਅਗਵਾਈ ਵਿੱਚ ਟੀਮ ਮੌਕੇ ’ਤੇ ਪੁੱਜੀ ਅਤੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।