Tuesday, May 21, 2024

ਵਾਹਿਗੁਰੂ

spot_img
spot_img

ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ ਵਿੱਚ ਦੋਸ਼ੀ ਔਰਤ ਨੂੰ ਫ਼ਾਂਸੀ ਦੀ ਸਜ਼ਾ

- Advertisement -

ਯੈੱਸ ਪੰਜਾਬ
ਲੁਧਿਆਣਾ, 18 ਅਪ੍ਰੈਲ, 2024

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਇੱਕ ਮਾਸੂਮ ਬੱਚੀ ਦਿਲਰੋਜ਼ ਕੌਰ ਨੂੰ ਬੜੀ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਔਰਤ ਨੀਲਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ।

ਲੁਧਿਆਣਾ ਦੇ ਸੈਸ਼ਨ ਜੱਜ ਸ੍ਰੀ ਮੁਨੀਸ਼ ਸਿੰਗਲ ਦੀ ਅਦਾਲਤ ਵੱਲੋਂ ਅੱਜ ਢਾਈ ਸਾਲਾ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਇਹ ਸਜ਼ਾ ਸੁਣਾਏ ਜਾਣ ਮੌਕੇ ਬੱਚੀ ਦੇ ਮਾਤਾ ਪਿਤਾ ਮੌਜੂਦ ਸਨ। ਯਾਦ ਰਹੇ ਕਿ 12 ਅਪ੍ਰੈਲ ਨੂੰ ਨੀਲਮ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਉਪਰੰਤ 18 ਅਪ੍ਰੈਲ ਦੀ ਤਾਰੀਖ਼ ਸਜ਼ਾ ਸੁਣਾਉਣ ਲਈ ਨਿਸਚਿਤ ਕੀਤੀ ਗਈ ਸੀ ਅਤੇ ਅੱਜ ਅਦਾਲਤ ਨੇ ਦੋਸ਼ਣ ਨੂੰ ਫ਼ਾਂਸੀ ’ਤੇ ਲਟਕਾਉਣ ਦਾ ਹੁਕਮ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪਰਿਵਾਰ ਦੀ ਗੁਆਂਢਣ ਅਤੇ ਖ਼ੁਦ ਦੋ ਬੱਚਿਆਂ ਦੀ ਮਾਂ, 35 ਸਾਲਾ ਨੀਲਮ ਨੇ ਬੜੀ ਬੇਰਹਿਮੀ ਨਾਲ ਢਾਈ ਸਾਲਾ ਬੱਚੀ ਦਾ ਕਤਲ ਕੀਤਾ ਸੀ। ਉਹ ਸਕੂਟਰ ’ਤੇ ਇਸ ਬੱਚੀ ਨੂੰ ਲੈ ਗਈ ਅਤੇ ਬੱਚੀ ਦੇ ਮੱਥੇ ਅਤੇ ਸਿਰ ’ਤੇ ਸੱਟ ਮਾਰਣ ਉਪਰੰਤ ਉਸਦੇ ਮੂੰਹ ਵਿੱਚ ਮਿੱਟੀ ਭਰ ਕੇ ਉਸਨੂੰ ਇੱਕ ਖੱਡਾ ਖ਼ੋਦ ਕੇ ਜ਼ਿਉਂਦੀ ਦਬਾਅ ਦਿੱਤਾ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ।

ਇਸ ਮਾਮਲੇ ਵਿੱਚ ਪੀੜਤ ਪਰਿਵਾਰ ਵੱਲੋਂ ਕੇਸ ਦੀ ਪੈਰਵਾਈ ਸੀਨੀਅਰ ਐਡਵੋਕੇਟ ਸ: ਪਰਉਪਕਾਰ ਸਿੰਘ ਘੁੰਮਣ ਨੇ ਕੀਤੀ।

ਯਾਦ ਰਹੇ ਕਿ ਇਹ ਘਟਨਾ 28 ਨਵੰਬਰ, 2021 ਨੂੰ ਵਾਪਰੀ ਸੀ ਅਤੇ ਉਕਤ ਗੁਆਂਢਣ ਨੀਲਮ ਬੱਚੀ ਨੂੰ ਸਕੂਟਰ ’ਤੇ ਸਲੇਮ ਟਾਬਰੀ ਇਲਾਕੇ ਵਿੱਚ ਲੈ ਗਈ ਸੀ ਜਿੱਥੇ ਉਸਨੇ ਇਕ ਖ਼ਾਲੀ ਪਲਾਟ ਵਿੱਚ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਸੀ। ਘਟਨਾ ਤੋਂ ਬਾਅਦ ਸੀ.ਸੀ.ਟੀ.ਵੀ. ਦੀ ਜਾਂਚ ਕਰਨ ਉਪਰੰਤ ਇਹ ਸਾਹਮਣੇ ਆ ਗਿਆ ਸੀ ਕਿ ਨੀਲਮ ਹੀ ਬੱਚੀ ਨੂੰ ਆਪਣੇ ਐਕਟਿਵਾ ਸਕੂਟਰ ’ਤੇ ਲੈ ਕੇ ਜਾਂਦੇ ਹੋਏ ਆਖ਼ਰੀ ਵਾਰ ਨਜ਼ਰ ਆਈ ਸੀ।

ਆਪਣੇ ਬਿਆਨ ਵਿੱਚ ਨੀਲਮ ਨੇ ਆਪਣੇ ਵੱਲੋਂ ਕੀਤੀ ਕਾਰਵਾਈ ਬਾਰੇ ਦੱਸਿਆ ਗਿਆ ਕਿ ਉਸਦਾ ਗੁਆਂਢੀ ਹਰਪ੍ਰੀਤ ਸਿੰਘ, ਜੋ ਪੁਲਿਸ ਵਿੱਚ ਕਾਂਸਟੇਬਲ ਸੀ, ਆਪਣੇ ਬੱਚਿਆਂ ਨੂੰ ਮਹਿੰਗੇ ਗਿਫ਼ਟਸ ਲੈ ਕੇ ਦਿੰਦਾ ਸੀ ਜਿਸ ਦੇ ਚੱਲਦਿਆਂ ਉਸਦੇ ਦੋਵੇਂ ਬੱਚੇ ਵੀ ਇਨ੍ਹਾਂ ਚੀਜ਼ਾਂ ਲਈ ਜ਼ਿਦ ਕਰਦੇ ਸਨ। ਉਸ ਮੁਤਾਬਿਕ ਕੇਵਲ ਇਸੇ ਦੇ ਚੱਲਦਿਆਂ ਉਸਨੇ ਇਹ ਕਾਰਾ ਕਰ ਦਿੱਤਾ ਸੀ।

ਅਜੇ ਇਹ ਵੇਖ਼ਣ ਵਾਲੀ ਗੱਲ ਹੈ ਕਿ ਕੀ ਨੀਲਮ ਜਾਂ ਉਸਦਾ ਪਰਿਵਾਰ ਇਸ ਸਜ਼ਾ ਦੇ ਖ਼ਿਲਾਫ਼ ਹਾਈਕੋਰਟ ਵਿੱਚ ਅਪੀਲ ਕਰਕੇ ਇਸ ਸਜ਼ਾ ’ਤੇ ਮੁੜ ਵਿਚਾਰ ਕਰਨ ਨੂੰ ਕਹੇਗਾ ਜਾਂ ਨਹੀਂ।

- Advertisement -

ਸਿੱਖ ਜਗ਼ਤ

ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਵੱਲੋਂ ਸਿਨਸਿਨੈਟੀ ਉਹਾਇਓ ਵਿਖੇ ਸਿੱਖ ਯੂਥ ਸਿੰਪੋਜ਼ੀਅਮ 2024 ਦਾ ਆਯੋਜਨ

ਸਮੀਪ ਸਿੰਘ ਗੁਮਟਾਲਾ ਸਿਨਸਿਨੈਟੀ, ਓਹਾਇਓ, 20 ਮਈ, 2024 ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2024 ਦੇ ਸਥਾਨਕ ਪੱਧਰ ਦੇ ਭਾਸ਼ਣ ਮੁਕਾਬਲੇ ਲਈ ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਨੈਟੀ, ਡੇਟਨ ਅਤੇ ਨੇੜਲੇ ਸ਼ਹਿਰਾਂ ਤੋਂ...

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,114FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...