Thursday, May 23, 2024

ਵਾਹਿਗੁਰੂ

spot_img
spot_img

ਅਕਾਲ ਅਕੈਡਮੀ ਵੱਲੋਂ ਗਿੱਲ ਪਰਿਵਾਰ ਦੀ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਦੀ ਤਜਵੀਜ਼ ਨੂੰ ਪ੍ਰਵਾਨਗੀ

- Advertisement -

ਯੈੱਸ ਪੰਜਾਬ
ਧਮੋਟ, ਮਾਰਚ 21, 2024

ਸਵਰਗਵਾਸੀ ਚੌਧਰੀ ਰਾਮਿੰਦਰ ਸਿੰਘ ਗਿੱਲ, ਬੀਬੀ ਰਾਜਬੰਸ ਕੌਰ ਗਿੱਲ ਅਤੇ ਉਹਨਾਂ ਦੇ ਸਮੂਹ ਯੂ.ਕੇ. ਪਰਿਵਾਰ ਵੱਲੋਂ 2014 ਵਿੱਚ ਕਲਗੀਧਰ ਟਰੱਸਟ, ਬੜੂ ਸਾਹਿਬ ਨੂੰ ਪਾਇਲ-ਮਾਲੇਰਕੋਟਲਾ ਹਾਈਵੇ ’ਤੇ ਸਥਿਤ ਪੌਣੇ ਚਾਰ ਏਕੜ ਦੇ ਕਰੀਬ ਜ਼ਮੀਨ ਦਾਨ ਕੀਤੀ ਸੀ।

ਇਸ ਜ਼ਮੀਨ ’ਤੇ ਅਕਾਲ ਅਕੈਡਮੀ ਦੀ ਸਥਾਪਨਾ ਸਵ: ਬਾਬਾ ਇਕਬਾਲ ਸਿੰਘ ਦੇ ਕਰ-ਕਮਲਾਂ ਨਾਲ ਅਤੇ ਸਮੂਹ ਯੂ.ਕੇ. ਗਿੱਲ ਪਰਿਵਾਰ ਦੇ ਸਹਿਯੋਗ ਨਾਲ ਕੀਤੀ ਗਈ, ਜਿੱਥੇ 350 ਦੇ ਕਰੀਬ ਬੱਚੇ ਵਧੀਆ ਪੱਧਰ ਦੀ ਵਿੱਦਿਆ ਦੇ ਨਾਲ ਧਾਰਮਿਕ ਗੁਣ, ਵਧੀਆ ਕਲਚਰ ਅਤੇ ਸੰਸਕਾਰ ਪ੍ਰਾਪਤ ਕਰ ਰਹੇ ਹਨ।

ਸਮੂਹ ਗਿੱਲ ਪਰਿਵਾਰ ਵੱਲੋਂ ਸ. ਬਲਜੀਤ ਸਿੰਘ ਗਿੱਲ (ਸਾਬਕਾ ਸਰਪੰਚ ਧਮੋਟ), ਸ. ਚਰਨ ਕੰਵਲ ਸਿੰਘ ਸੇਖੋਂ (ਐਮ.ਬੀ.ਈ.) ਸੰਸਥਾਪਕ ਅਤੇ ਚੇਅਰਮੈਨ ਸੇਵਾ ਟਰੱਸਟ ਯੂ.ਕੇ. ਅਤੇ ਰਨਜੀਤ ਸਿੰਘ ਗਿੱਲ (ਕੈਨੇਡਾ) ਦੀ ਨੁਮਾਇੰਗੀ ਵਿੱਚ ਅਕਾਲ ਅਕੈਡਮੀ ਦੇ ਨੁਮਾਇੰਦੇ ਭਾਈ ਗੁਰਮੀਤ ਸਿੰਘ ਜੀ, ਹੈਡਮਿਸਟਿਰਸ ਬਲਜੀਤ ਕੌਰ ਦੀ ਹਾਜ਼ਰੀ ਵਿੱਚ ਗਿੱਲ ਪਰਿਵਾਰ ਵੱਲੋਂ ਅਕਾਲ ਅਕੈਡਮੀ ਨਾਲ ਸਮਝੌਤੇ ’ਤੇ ਹਸਤਾਰ ਕੀਤੇ ਗਏ, ਜਿਸ ਅਨੁਸਾਰ  ਅਕਾਲ ਅਕੈਡਮੀ ਧਮੋਟ ਵੱਲੋਂ ਕੁੱਲ ਬੱਚਿਆਂ ਦੀ ਗਿਣਤੀ ਵਿੱਚ 10 ਪ੍ਰਤੀਸ਼ਤ ਧਮੋਟ ਪਿੰਡ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਅਤੇ ਮੁਫ਼ਤ ਆਉਣ-ਜਾਣ ਦਾ ਖਰਚਾ (ਮੁਫ਼ਤ ਟਰਾਂਸਪੋਰਟੇਸ਼ਨ) ਮੁਹੱਈਆ ਕੀਤਾ ਜਾਵੇਗਾ।

ਚੌਧਰੀ ਰਾਮਿੰਦਰ ਸਿੰਘ ਗਿੱਲ ਪਰਿਵਾਰ ਦੇ ਦਾਮਾਦ ਚਰਨ ਕੰਵਲ ਸਿੰਘ ਸੇਖੋਂ ਜੋ ਬੈੱਡਫੋਰਡ ਯੂਕੇ ਵਿੱਚ ਸੀਨੀਅਰ ਜ਼ਿਲ੍ਹਾ ਵਾਤਾਵਰਣ ਅਫਸਰ ਅਤੇ ਕੌਂਸਲਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਪਰਿਵਾਰ ਵੱਲੋਂ ਇਸ ਸਮਝੌਤੇ ’ਤੇ ਹਸਤਾਖਰ ਕਰਦਿਆਂ ਕਿਹਾ ਕਿ ਉਹਨਾਂ ਨੇ ਧਮੋਟ ਪਿੰਡ ਵਾਸੀਆਂ ਅਤੇ ਪਰਿਵਾਰ ਦੀ ਇਹ ਬੇਨਤੀ ਕਲਗੀਧਰ ਟਰੱਸਟ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਜੀ ਅਤੇ ਡਾ. ਨੀਲਮ ਕੌਰ ਅਤੇ ਭਾਈ ਗੁਰਮੀਤ ਸਿੰਘ ਨਾਲ ਸਾਂਝੀ ਕੀਤੀ ਅਤੇ ਬਾਬਾ ਦਵਿੰਦਰ ਸਿੰਘ ਜੀ ਨਾਲ ਮਾਰਚ, 2023 ਵਿੱਚ ਧਮੋਟ ਅਕੈਡਮੀ ਵਿਖੇ ਮੀਟਿੰਗ ਕਰਕੇ ਇਸ ਸਮਝੌਤੇ ਦੀ ਰੂਪ ਰੇਖਾ ਤਿਆਰ ਕੀਤੀ ਜਿਸ ਨੂੰ ਇਸ ਹਫ਼ਤੇ ਵਿੱਚ ਫੌਰੀ ਸਮਝੌਤੇ ਦੇ ਰੂਪ ਵਿੱਚ ਲਾਗੂ ਕੀਤਾ ਗਿਆ।

ਉਹਨਾਂ ਅਕਾਲ ਅਕੈਡਮੀ ਦੀ ਸਮੁੱਚੀ ਮੈਨਜਮਿੰਟ ਦਾ ਧੰਨਵਾਦ ਕੀਤਾ।

ਭਾਈ ਗੁਰਮੀਤ ਸਿੰਘ ਜੀ ਨੇ ਸਮਝੌਤੇ ਦੇ ਹਸਤਾਖਰ ਕਰਦਿਆਂ ਕਿਹਾ ਕਿ ਬਾਬਾ ਇਕਬਾਲ ਸਿੰਘ ਨੇ ਪੰਜਾਬ ਦੇ ਪੇਂਡੂ ਬੱਚਿਆਂ ਨੂੰ ਉੱਤਮ ਵਿੱਦਿਆ ਅਤੇ ਸਿੱਖੀ ਗੁਣਾਂ ਨਾਲ ਜੁੜੇ ਹੋਏ ਵਧੀਆ ਨਾਗਰਿਕ ਬਣਾਉਣ ਦਾ ਉਪਰਾਲਾ ਕੀਤਾ ਸੀ ਅਤੇ ਗਿੱਲ ਪਰਿਵਾਰ ਨੇ ਇਹ ਜ਼ਮੀਨ ਦਾ ਦਾਨ ਕਰਕੇ ਇਸ ਸਮੁੱਚੇ ਇਲਾਕੇ ਲਈ ਵੱਡਾ ਯੋਗਦਾਨ ਪਾਇਆ ਹੈ।

ਇਸ ਮੌਕੇ ’ਤੇ ਹੈਡਮਿਸਟਿਰਸ ਬਲਜੀਤ ਕੌਰ ਨੇ ਕਿਹਾ ਕਿ ਸਮੂਹ ਇਲਾਕੇ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਬੱਚੇ ਇਸ ਅਕੈਡਮੀ ਵਿੱਚ ਪੜ੍ਹਾਉਣ ਅਤੇ ਸਮੂਹ ਸਟਾਫ਼ ਵੱਲੋਂ ਪੂਰੀ ਲਗਨ ਅਤੇ ਮਿਹਨਤ ਨਾਲ ਬੱਚਿਆਂ ਦੇ ਵਧੀਆ ਭਵਿੱਖ ਲਈ ਉਪਰਾਲਾ ਕੀਤਾ ਜਾ ਰਿਹਾ ਹੈ |

 

- Advertisement -

ਸਿੱਖ ਜਗ਼ਤ

ਕੌਮੀ ਪੱਧਰ ’ਤੇ ਮਨਾਈ ਜਾਵੇਗੀ ਜੂਨ ’84 ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 22 ਮਈ, 2024 ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 40ਵੀਂ ਸਾਲਾਨਾ ਯਾਦ ਮੌਕੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾਹ ਮਨਾਉਣ ਦੇ...

ਸਮੇਂ ਦੀਆਂ ਸਰਕਾਰਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਬਾਰੇ ਬੇਰੁਖ਼ ਕਿਉਂ?: ਇੰਦਰ ਮੋਹਨ ਸਿੰਘ

ਯੈੱਸ ਪੰਜਾਬ ਦਿੱਲੀ, 21 ਮਈ, 2024 ਦਸ਼ਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਸਮੇਂ ਦੀਆਂ ਸਰਕਾਰਾਂ ‘ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,104FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...