Friday, May 17, 2024

ਵਾਹਿਗੁਰੂ

spot_img
spot_img

ਸੱਤਿਆਜੀਤ ਮਜੀਠੀਆ ਸਰਵਸੰਮਤੀ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਚੁਣੇ ਗਏ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, 30 ਦਸੰਬਰ, 2023:
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜਨਰਲ ਇਜਲਾਸ ’ਚ ਕੌਂਸਲ ਦੀ ਨਵੀਂ ਐਗਜੈਕਟਿਵ ਕਮੇਟੀ ਅਗਲੇ 5 ਸਾਲਾਂ ਲਈ ਸਰਬਸੰਮਤੀ ਨਾਲ ਚੁਣੀ ਗਈ। ਜਿਸ ’ਚ ਸ: ਸੱਤਿਆਜੀਤ ਸਿੰਘ ਮਜੀਠੀਆ ਪ੍ਰਧਾਨ ਅਤੇ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੜ ਆਨਰੇਰੀ ਸਕੱਤਰ ਚੁਣੇ ਗਏ। ਜਿਨ੍ਹਾਂ ਨੂੰ ਸਰਵਸੰਮਤੀ ਨਾਲ ਸਮੂਹ ਮੈਂਬਰ ਸਾਹਿਬਾਨ ਨੇ ਜੈਕਾਰਿਆਂ ਦੀ ਗੂੰਜ ’ਚ ਹਾਮੀ ਭਰਦਿਆ ਅਹੁੱਦੇ ’ਤੇ ਬਿਰਾਜਮਾਨ ਕੀਤਾ। ਇਸ ਦੌਰਾਨ ਇਤਿਹਾਸਕ ਕੌਂਸਲ ਸ: ਰਾਜਮਹਿੰਦਰ ਸਿੰਘ ਮਜੀਠਾ ਚਾਂਸਲਰ ਤੇ ਸ: ਲਖਬੀਰ ਸਿੰਘ ਲੋਧੀਨੰਗਲ ਰੈਕਟਰ ਵਜੋਂ ਚੁਣੇ ਗਏ।

ਇਸ ਤੋਂ ਪਹਿਲਾ ਕੌਂਸਲ ਦੇ ਮੈਂਬਰਾਂ ਦੀ ਮੀਟਿੰਗ ਕੌਂਸਲ ਦੇ ਮੁੱਖ ਹਾਲ ਵਿਖੇ ਹੋਈ, ਜਿੱਥੇ ਬਹੁਤ ਹੀ ਸੁਖਾਵੇਂ ਅਤੇ ਖੁਸ਼ਮਿਜ਼ਾਜ਼ ਮਾਹੌਲ ’ਚ ਅਹੁੱਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਸੰਪੰਨ ਹੋਈ। ਸ: ਮਜੀਠੀਆ ਦੇ ਨਾਮ ਦਾ ਮਤਾ ਪੇਸ਼ ਹੁੰਦਿਆਂ ਹੀ ਕੌਂਸਲ ਮੈਂਬਰਾਂ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਬੁਲੰਦ ਕਰਦਿਆਂ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਥਾਪਿਆ। ਸ: ਮਜੀਠੀਆ ਨੇ ਹਾਜ਼ਰ ਮੈਂਬਰ ਸਾਹਿਬਾਨ ਦਾ ਉਨ੍ਹਾਂ ’ਚ ਦੁਬਾਰਾ ਵਿਸ਼ਵਾਸ਼ ਜਿਤਾਉਣ ’ਤੇ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਉਪਰੰਤ ਸ: ਮਜੀਠੀਆ ਨੇ ਆਪਣੇ ਨਵੀਂ ਐਗਜੈਕਟਿਵ ਦੀ ਤਜ਼ਵੀਜ ਰੱਖੀ ਅਤੇ ਉਪ ਪ੍ਰਧਾਨ ਲਈ ਸਾਬਕਾ ਵਿਧਾਇਕ ਸ: ਸਵਿੰਦਰ ਸਿੰਘ ਕੱਥੂਨੰਗਲ ਨੂੰ ਬਰਕਰਾਰ ਰੱਖਿਆ, ਜਿਸ ’ਤੇ ਵੀ ਸਰਵਸੰਮਤੀ ਨਾਲ ਮੋਹਰ ਲੱਗੀ। ਐਗਜੈਕਟਿਵ ’ਚ ਪੁਰਾਣੇ ਅਤੇ ਨਵੇਂ ਚਿਹਰਿਆਂ ਜਿੰਨ੍ਹਾਂ ’ਚ ਵਧੀਕ ਆਨਰੇਰੀ ਸਕੱਤਰ ਸ: ਜਤਿੰਦਰ ਸਿੰਘ ਬਰਾੜ, ਸ: ਗੁਨਬੀਰ ਸਿੰਘ ਜੁਆਇੰਟ ਸਕੱਤਰ (ਫ਼ਾਈਨਾਂਸ), ਸ: ਅਜ਼ਮੇਰ ਸਿੰਘ ਹੇਰ ਜੁਆਇੰਟ ਸਕੱਤਰ (ਲੀਗਲ ਅਤੇ ਪ੍ਰਾਪਰਟੀਜ਼), ਸ: ਰਾਜਬੀਰ ਸਿੰਘ ਜੁਆਇੰਟ ਸਕੱਤਰ (ਐਨੀਮਲ ਹਸਬੈਂਡਰੀ ਐਂਡ ਫ਼ਾਰਮਜ਼), ਸ: ਪਰਮਜੀਤ ਸਿੰਘ ਬੱਲ ਜੁਆਇੰਟ ਸੈਕਟਰੀ (ਬਿਲਡਿੰਗਜ਼), ਸ: ਸੰਤੋਖ ਸਿੰਘ ਸੇਠੀ ਜੁਆਇੰਟ ਸਕੱਤਰ (ਪਬਲਿਕ ਸਕੂਲਜ਼ ਸੀ. ਬੀ. ਐਸ. ਈ.), ਸ: ਗੁਰਪ੍ਰੀਤ ਸਿੰਘ ਗਿੱਲ ਜੁਆਇੰਟ ਸੈਕਟਰੀ (ਏਡਿਡ ਸਕੂਲਜ਼), ਸ: ਲਖਵਿੰਦਰ ਸਿੰਘ ਢਿੱਲੋਂ ਜੁਆਇੰਟ ਸੈਕਟਰੀ (ਰਿਲੀਜਸ ਅਫ਼ੇਅਰਜ਼) ਅਤੇ ਸ: ਡਾ. ਕਰਤਾਰ ਸਿੰਘ ਗਿੱਲ ਜੁਆਇੰਟ ਸਕੱਤਰ (ਐਗਰੀਕਲਚਰ ਕਾਲਜ) ਨੂੰ ਅਹੁੱਦਿਆਂ ਲਈ ਚੁਣ ਲਿਆ ਗਿਆ।

ਸ: ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਖਾਲਸਾ ਕਾਲਜ ਸੰਸਥਾਵਾਂ ਜਿੰਨ੍ਹਾਂ ਦੀ ਗਿਣਤੀ 3 ਤੋਂ ਅੱਜ 19 ਹੋ ਗਈ ਹੈ, ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲ ਇਸ ਨੂੰ ਨਿਸ਼ਚਿਤ ਬਣਾਉਣਗੇ ਕਿ ਖਾਲਸਾ ਕਾਲਜ ਸੰਸਥਾਵਾਂ ’ਚ ਵਿੱਦਿਆ ਮਿਆਰ ਪ੍ਰਦੇਸ਼ ਹੀ ਨਹੀਂ, ਸਗੋਂ ਪੂਰੇ ਦੇਸ਼ ’ਚ ਪ੍ਰਸਿੱਧ ਸੰਸਥਾਵਾਂ ਵਾਂਗ ਹੋਵੇ। ਉਨ੍ਹਾਂ ਨੇ ਪ੍ਰੋਫੈਸ਼ਨਲ ਉਚ ਵਿੱਦਿਆ ਦੇ ਕੋਰਸ ਖੋਲ੍ਹਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਗਲੇ 5 ਸਾਲਾਂ ’ਚ ਨਵੇਂ ਇਨਫ਼ਰਾਸਟਰਕਚਰ ਦੇ ਵਿਕਾਸ ’ਤੇ ਖ਼ਾਸ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਖ਼ਾਲਸਾ ਮੈਡੀਕਲ ਕਾਲਜ, ਨਿਊ ਸੀ. ਬੀ. ਐਸ. ਈ. ਖ਼ਾਲਸਾ ਕਾਲਜ ਪਬਲਿਕ ਸਕੂਲ, ਘੁੱਗ, ਜਲੰਧਰ ਦੀ ਸਥਾਪਨਾ ਕਰਨਾ ਹੋਵੇਗਾ।

ਸ: ਛੀਨਾ ਨੇ ਕਿਹਾ ਗਵਰਨਿੰਗ ਕੌਂਸਲ ਉੱਤਰੀ ਭਾਰਤ ’ਚ ਇਤਿਹਾਸਕ ਖਾਲਸਾ ਕਾਲਜ ਅਤੇ ਹੋਰ ਪ੍ਰੋਫੈਸ਼ਨਲ ਕਾਲਜਾਂ ਅਤੇ ਸਕੂਲਾਂ ਸਮੇਤ 19 ਵਿਦਿਅਕ ਸੰਸਥਾਵਾਂ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਦਿਆਰਥੀ ਨਾ ਸਿਰਫ਼ ਅਕਾਦਮਿਕ ਖੇਤਰ ’ਚ ਸਗੋਂ ਖੇਡਾਂ ਅਤੇ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ’ਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਸ: ਛੀਨਾ ਜੋ ਹੁਣ ਪੰਜਵੀਂ ਵਾਰ ਆਨਰੇਰੀ ਸਕੱਤਰ ਬਣੇ ਹਨ, ਨੇ ਆਪਣੇ ਸੰਬੋਧਨ ’ਚ ਮੌਜੂਦਾ ਮੈਨੇਜਮੈਂਟ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ, ਜਿਸ ’ਚ ਵਿਦਿਆਰਥੀਆਂ ਅਤੇ ਸਟਾਫ਼ ਲਈ ਵੱਖ-ਵੱਖ ਵਿਕਾਸ, ਭਲਾਈ ਅਤੇ ਧਾਰਮਿਕ ਸਕੀਮਾਂ ਤੋਂ ਇਲਾਵਾ 10 ਨਵੇਂ ਕਾਲਜ ਅਤੇ ਦੋ ਸਕੂਲ ਖੋਲ੍ਹਣੇ ਸ਼ਾਮਿਲ ਹਨ।

ਸ: ਛੀਨਾ ਨੇ ਕਿਹਾ ਕਿ ਨਾ ਸਿਰਫ਼ ਵਿੱਦਿਆ ਦੇ ਖ਼ੇਤਰ ਬਲਕਿ ਉਨ੍ਹਾਂ ਦੇ ਵਿਦਿਆਰਥੀ ਖੇਡ ਜਗਤ ਅਤੇ ਸੱਭਿਆਚਾਰ ਤੇ ਵਿਰਸੇ ਦੀ ਸੰਭਾਲ ਦੇ ਖ਼ੇਤਰ ’ਚ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਉਹ ਪੜ੍ਹਿਆ-ਲਿਖਿਆ ਤੇ ਸੁਹਿਰਦ ਸਮਾਜ ਬਣਾਉਣ ’ਚ ਦਿਨ-ਰਾਤ ਮਿਹਨਤ ਕਰਨਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,125FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...