Monday, May 13, 2024

ਵਾਹਿਗੁਰੂ

spot_img
spot_img

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ ਅੱਖਰ, ਸਤਰ ਸਤਰ ਬਕਮਾਲ ; “ਸੁਣਿਐ ਸਿਧ ਪੀਰ”: ਡਾ ਅਮਰਜੀਤ ਸਿੰਘ ਟਾਂਡਾ

- Advertisement -

ਸੁਣਨ ਵਿੱਚ ਕਿੰਨੀ ਤਾਕਤ ਹੈ। ਕਿੰਨੀ ਸ਼ਕਤੀ ਹੈ। ਮਨੁੱਖ ਕਿੰਨਾ ਵਿਸ਼ਾਲ ਗਿਆਨ ਪ੍ਰਾਪਤ ਕਰਦਾ ਹੈ ਸਿਰਫ਼ ਜੇ ਸੁਣ ਹੀ ਲਵੇ ਤਾਂ।

ਜੇ ਕੋਈ ਸੁਣਨ ਦੀ ਆਦਤ ਪਾ ਲਵੇ ਤਾਂ।

ਇਦਾਂ ਸੁਣੇ ਹਰੇਕ ਗੱਲ ਜਿਵੇਂ ਲੋਰੀ ਸੁਣੀ ਦੀ ਹੈ। ਮਾਂਵਾਂ ਦਾਦੀਆਂ ਤੋਂ।

ਸੁਣ ਰੂਪ ਅੱਖਾਂ ਕੰਨਾਂ ਦੀ ਕਲਾ ਬਣਾਇਆ ਜਾਵੇ।

ਜਿਵੇਂ ਕਲਾਸਿਕਲ ਸੰਗੀਤ ਸੁਣੀਦਾ ਹੈ। ਭੰਮਰਿਆਂ ਦਾ। ਬੀਂਡਿਆਂ ਦਾ।
ਮੋਰਾਂ। ਕੋਇਲਾਂ ਦੇ ਰਾਗਾਂ ਵਰਗਾ ਗੀਤ ਸੰਗੀਤ।

ਚਸ਼ਮਿਆਂ ਦੀ ਧਾਰਾ ਵਰਗੀ। ਕਿਹਨੇ ਧੁਨੀ ਬਣਾਉਣੀ ਹੈ। ਕੋਈ ਨਹੀਂ।

ਤੇ ਹਾਂ ਚਾਨਣੀਆਂ ਨੂੰ ਸਿਤਾਰਿਆਂ ਵਾਂਗ ਵਿਰਲਾ ਹੀ ਕੋਈ ਨੇੜੇ ਬਹਿ ਸੁਣ ਸਕਦਾ ਹੈ।
ਦੁਨਿਆਵੀ ਸੁਰਾਂ ਰਾਗਾਂ। ਨਗਮਿਆਂ ਦੀ ਸੁਰ ਤਾਲ ਤਾਂ ਕੁੱਝ ਵੀ ਨਹੀਂ।
ਸੁਬਾਹ ਦੇ ਪੰਛੀਆਂ ਦੇ ਕਾਇਨਾਤੀ ਅਨੰਦਤ ਗੀਤਾਂ ਸਾਜ਼ਾਂ ਦੀਆਂ ਤਰੰਗਾਂ ਬਰਾਬਰ।

ਤੇ ਹਾਂ ਸੁਣਨਾ ਕੀ ਹੈ?

ਇਹ ਵਿਚਾਰਨਯੋਗ ਨੁਕਤੇ ਹਨ ਕਿ ਕੰਨਾਂ ਅੱਖਾਂ ਵਿੱਚ ਕੀ ਪਾਉਣਾ ਹੈ।
ਅੱਖਾਂ ਵੀ ਸੁਣਦੀਆਂ ਹਨ। ਕਿਤੇ ਭੁਲੇਖੇ ਵਿੱਚ ਨਾ ਰਿਹੋ।
ਈ ਇਨ ਟੀ। ਸੱਭ ਇਕ ਹੀ ਵਿਭਾਗ ਵਾਂਗ ਹਨ। ਜਿਵੇਂ ਹਸਪਤਾਲ ਵਿਚ।

ਕੀ ਡਾਈਜਿਸਟ ਕਰਨਾ ਹੈ। ਤੇ ਕੀ ਆਸਿਮੀਲੇਟ ਕਰਨਾ ਹੈ।
ਇਹ ਸੱਭ ਆਪਣੀ ਆਪਣੀ ਸੋਚ ਸਮਝ ਫੈਸਲਾ ਕਰੇਗੀ।

ਬਾਬਾ ਨਾਨਕ ਜਦੋਂ ਵੀ ਗੱਲ ਕਰਦਾ ਹੈ ਤਾਂ ਵਿਸ਼ਾਲ ਬ੍ਰਹਿਮੰਡ ਦੀ ਉਤਪਤੀ ਅਤੇ ਕੁਦਰਤੀ ਵਿਕਾਸ ਦੀਆਂ ਪ੍ਰਕਿਰਿਆਵਾਂ ਗਤੀਵਿਧੀਆਂ ਦੀ ਹੀ ਧੁੰਨ ਛੇੜਦਾ ਹੈ।

ਜਿਹਨਾਂ ਵਿੱਚੋਂ ਰਾਗ ਛਿੜਦਾ ਹੈ। ਆਨੰਦਿਤ ਅਵਸਥਾ ਧੁਨੀਆਂ ਜਾਗਦੀਆਂ ਹਨ।

ਉਸ ਸ਼ਾਇਰ ਦੇ ਲਫ਼ਜ਼ ਲਫ਼ਜ਼।
ਸ਼ਬਦ ਸ਼ਬਦ ਵਿੱਚ ਪਰਵਾਜ਼ ਹੈ। ਉਡਾਣਾਂ ਭਰਨ ਦੀ ਕੋਸ਼ਿਸ਼ਾਂ ਇਛਾਵਾਂ ਪੂਰੀਆਂ ਕਰਨ ਲਈ ਤਿਆਰ ਹਨ। ਉਸਦੇ ਸ਼ਬਦ।

ਸੁਣਨਾ ਇਹ ਨਹੀਂ ਜੋ ਸੁਣ ਰਹੇ ਹੋ।
ਜੋ ਕੰਨੀ ਪੈ ਰਿਹਾ ਹੈ। ਜੋ ਪੜਿਆ ਜਾ ਰਿਹਾ ਹੈ।
ਸੁਣਨੇ ਹਨ ਸਰਘੀਆਂ ਚੋਂ ਪਰਿੰਦਿਆਂ ਦੇ ਗੀਤਾਂ ਦੀਆਂ ਕਵਿਤਾਵਾਂ।
ਸੁਰਾਂ। ਤਰਜ਼ਾਂ। ਜੋ ਅਜੇ ਤੱਕ ਇਨਸਾਨ ਵੀ ਨਹੀਂ ਬਣਾ ਸਕਿਆ।

ਓ ਫ਼ੱਕਰ ਉਸ ਦੁਨੀਆਂ। ਤਰੰਗਾਂ ਕੰਬਣੀਆਂ ਦੀ ਬਾਤ ਪਾਉਂਦਾ ਹੈ।

ਸੁਣਨੇ ਹਨ ਨਦੀਆਂ ਦੀਆਂ ਲਹਿਰਾਂ ਚੋਂ ਉੱਠੇ ਜਾਗੇ ਨਵੇਂ ਨਗ਼ਮੇ। ਤੇ ਗੀਤ।

ਅੱਖਾਂ ਤੇ ਕੰਨਾਂ। ਦੋਨਾਂ ਦੇ ਨਾਲ ਸੁਣਨਾ ਹੈ। ਸੁਣਨਾ ਉਹ ਹੈ ਜੋ ਕੁਦਰਤ ਵਿੱਚ ਵਿਲੱਖਣ ਸੰਸਾਰ ਦੀ ਉਸਾਰੀ ਹੈ।

ਜਿਸ ਵਿਚ ਆਸ ਵਸਦੀ ਹੈ। ਉਮੀਦਾਂ ਉਡੀਕਦੀਆਂ ਹਨ।

ਅੱਜ ਵੀ ਸਾਡੇ ਬਜ਼ੁਰਗਾਂ ਦੀ ਸੋਚ ਦੀ ਅਹਿਮੀਅਤ ਕੋਈ ਘੱਟ ਨਹੀਂ।
ਪਰ ਅਸੀਂ ਸੁਣਦੇ ਨਹੀਂ ਹਾਂ

ਆਧੁਨਿਕ ਪੀੜ੍ਹੀ ਬਜ਼ੁਰਗਾਂ ਤੋਂ ਕੰਨੀ ਕਤਰਾਉਂਦੀ ਹੈ। ਉਹ ਬਜ਼ੁਰਗਾਂ ਦੀ ਅਸਲ ਮਹੱਤਤਾ ਤੋਂ ਅਣਜਾਣ ਹਨ।

ਸਾਡੇ ਬਜ਼ੁਰਗ ਮਲੱਠੀ, ਅਜਵਾਇਣ, ਸੌਂਫ, ਖਸਖਸ, ਨਿੰਮ, ਗੁੜ, ਕੋੜਤੁੰਮੇ ਵਰਗੀਆਂ ਨਸੀਹਤਾਂ ਹਨ।

ਉਹ ‘ਕੱਖ ਓਹਲੇ ਲੱਖ’ ਹਨ।

ਬਜ਼ੁਰਗ ਜੀਵਨਧਾਰਾ ਵਿੱਚ ਜ਼ਿੰਦਗੀ ਦੇ ਅਣਮੁੱਲੇ ਤੇ ਅਨੋਖੇ ਰਹੱਸ ਸਮਾਏ ਹੋਏ ਹਨ।
ਉਹ ਸੰਸਕ੍ਰਿਤੀ, ਸੱਭਿਆਚਾਰ, ਗੁਰੂਆਂ, ਪੀਰਾਂ ਬਾਰੇ ਬਾਖੂਬੀ ਜਾਣਕਾਰੀ ਹੀ ਨਹੀਂ ਰੱਖਦੇ ਬਲਕਿ ਪੰਜਾਬ ਦੇ ਬਜ਼ੁਰਗਾਂ ਦੀ ਸ਼ਖਸੀਅਤ ’ਚੋਂ ਪੰਜਾਬੀ ਸੱਭਿਆਚਾਰ ਦੀ ਜੋ ਪ੍ਰਮਾਣਿਕ ਝਲਕ ਸੁੱਤੇ ਸਿੱਧ ਹੀ ਪੇਸ਼ ਹੁੰਦੀ ਹੈ। ਉਹ ਕਮਾਲ ਹੈ।

ਬਜ਼ੁਰਗਾਂ ਦੇ ਜਜ਼ਬੇ, ਅਣਖ, ਰਹਿਣ-ਸਹਿਣ, ਪਹਿਰਾਵੇ ਤੇ ਕੰਮਾਂ-ਧੰਦਿਆਂ ਵਿੱਚ ਹੀ ਸਮੁੱਚਾ ਪੰਜਾਬ ਸਮਾਇਆ ਹੋਇਆ ਹੈ।

ਨਵਜੰਮੇ ਬੱਚੇ ਨੂੰ ‘ਗੁੜਤੀਆਂ’ ਲੋਰੀਆਂ।
ਪੰਘੂੜਿਆਂ ਦੇ ਹੁਲਾਰੇ ਉਹਨਾਂ ਨੇ ਹੀ ਵੰਡੇ ਸਨ।

ਸੋ ਉਹਨਾਂ ਨੂੰ ਵੀ ਸਦਾ ਸੁਣਿਆਂ ਕਰੋ। ਜੇ ਪੀਰ ਪੈਗੰਬਰ ਯੋਧੇ। ਜਗਿਆਸੂ ਬਣਨਾ ਹੈ ਤਾਂ।

ਫੁੱਲ ਪੱਤੀਆਂ ਰੁੱਖ ਟਹਿਣੀਆਂ। ਸੱਭ ਬੋਲਦੇ ਹਨ।
ਬਸ ਜ਼ਰਾ ਇਹਨਾਂ ਦੇ ਗੋਡੇ ਮੁੱਢ ਬੈਠਣ ਦੀ ਆਦਤ ਪਾਓ।

ਜਿਸ ਦੇ ਸੁਣਨ ਨਾਲ ਕੋਈ ਸਿਤਾਰਾ ਸਿਧ। ਕੋਈ ਪੀਰ ਪੈਗੰਬਰ ਬਣ ਜਾਂਦਾ ਹੈ।
ਇਹ ਉਹਨਾਂ ਦਾ ਸੁਣਨਾ ਹੀ ਸੀ ਕਿ ਉਹ ਸੁਰਾਂ ਦੇ ਨਾਥ ਬਣ ਗਏ।

ਸੁਣਨ ਨਾਲ। ਜੇ ਸੁਰਤਿ। ਸੱਭ ਕੁਝ ਭੁੱਲ ਭੁਲਾ। ਸਾਹ ਵੀ ਜੋੜੇ ਜਾਣ ਤਾਂ।
ਜੋਗੀ ਬਣ ਜਾਓਗੇ।

ਦੁੱਖ ਪਾਪ ਤਾਂ ਰਹਿੰਦੇ ਹੀ ਨਹੀਂ ਨੇੜੇ।
ਜਦ ਰਾਗਨੀਆਂ ਹਵਾਵਾਂ ਬਣ ਜਾਣ।
ਗਗਨ ਥਾਲ ਬਣਿਆ ਨਜ਼ਰ ਆਵੇ।

ਗੀਤਾਂ ਸੁਰਾਂ ਤਰੰਗਾਂ ਕੰਬਣੀਆਂ ਨੂੰ ਸੁਣ ਸੁਣ ਕੇ।
ਰੁੱਖ਼ ਪੱਤੇ ਟਹਿਣੀਆਂ। ਝੂਮਰ ਪਾਉਣ ਲੱਗ ਜਾਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਵਟਸਐੱਪ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸੋਸ਼ਲ ਮੀਡੀਆ

223,132FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...