- Advertisement -
ਅੱਜ-ਨਾਮਾ
ਭਾਜਪਾ ਵਾਲਿਆਂ ਨੇ ਕੱਟਿਆ ਮੋੜ ਤਕੜਾ,
ਲਿਆ ਸਟੈਂਡ ਇਹ ਪਹਿਲੜੀ ਵਾਰ ਮੀਆਂ।
ਪਾਣੀ ਪੰਜਾਬ ਦਾ ਜਾਣ ਨਹੀਂ ਬਾਹਰ ਦੇਣਾ,
ਸਿਰਫ ਪੰਜਾਬ ਦਾ ਇਹ ਅਧਿਕਾਰ ਮੀਆਂ।
ਹਰਿਆਣਾ ਲਾਂਵਦਾ ਜ਼ੋਰ ਹੈ ਪਾਣੀਆਂ ਲਈ,
ਚੱਕਰ ਅਦਾਲਤਾਂ ਦੇ ਰਿਹਾ ਹੈ ਮਾਰ ਮੀਆਂ।
ਮੁੱਕਾ ਹਾਲੇ ਨਹੀਂ ਤੇ ਮੁੱਕਦਾ ਜਾਪਦਾ ਨਹੀਂ,
ਕਹਿੰਦੀ ਕੋਰਟ ਜਾਂ ਕੇਂਦਰ ਸਰਕਾਰ ਮੀਆਂ।
ਪਾਰਲੀਮੈਂਟ ਲਈ ਚੋਣ ਜਦ ਪਈ ਆਉਂਦੀ,
ਭਾਜਪਾ ਲੱਗੀ ਪਈ ਬਣਤ ਬਣਾਉਣ ਮੀਆਂ।
ਨਾਅਰੇ ਲਾਉਂਦੇ ਭਰਮਾਊ ਹਨ ਬਹੁਤ ਏਥੇ,
ਉਹ ਵੀ ਲੱਗੀ ਹੈ ਦਾਅ ਅਜ਼ਮਾਉਣ ਮੀਆਂ।
-ਤੀਸ ਮਾਰ ਖਾਂ
ਜਨਵਰੀ 26, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -