Tuesday, November 5, 2024
spot_img
spot_img
spot_img

ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਕਈ ਰਾਜਾਂ ਵਿੱਚ ਸੰਭਾਵਿਤ ਹਿੰਸਾ ਦੇ ਮੱਦੇਨਜ਼ਰ ਨੈਸ਼ਨਲ ਗਾਰਡ ਤਾਇਨਾਤ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 3 ਨਵੰਬਰ, 2024

5 ਨਵੰਬਰ ਨੂੰ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਪੈ ਰਹੀਆਂ ਵੋਟਾਂ ਦੇ ਮੱਦੇਨਜ਼ਰ ਸੰਭਾਵੀ ਹਿੰਸਾ ਨੂੰ ਰੋਕਣ ਲਈ ਵਾਸ਼ਿੰਗਟਨ ਤੇ ਓਰੇਗੋਨ ਸਮੇਤ ਕਈ ਰਾਜਾਂ ਵਿਚ ਇਹਤਿਆਤ ਵਜੋਂ ਨੈਸ਼ਨਲ ਗਾਰਡਾਂ ਨੂੰ ਤਿਆਰ ਬਰ ਤਿਆਰ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਉਹ ਪੁਲਿਸ ਤੇ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਦੀ ਮੱਦਦ ਕਰ ਸਕਣ।

ਅਧਿਕਾਰੀਆਂ ਅਨੁਸਾਰ ਵਾਸ਼ਿੰਗਟਨ ਤੇ ਓਰੇਗੋਨ ਰਾਜਾਂ ਵਿਚ ਬੀਤੇ ਦਿਨੀ ਵੋਟ ਬਕਸਿਆਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਤੋਂ ਬਾਅਦ ਨੈਸ਼ਨਲ ਗਾਰਡਾਂ ਦੀ ਮੱਦਦ ਲੈਣ ਦਾ ਫੈਸਲਾ ਕੀਤਾ ਗਿਆ ਹੈ। ਵਾਸ਼ਿੰਗਟਨ ਦੇ ਗਵਰਨਰ ਜੈ ਇੰਸਲੀ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਨੈਸ਼ਨਲ ਗਾਰਡ ਸਹਾਇਤਾ ਲਈ ਤਿਆਰ ਬਰ ਤਿਆਰ ਰਹਿਣਗੇ।

ਉਨਾਂ ਇਹ ਤਾਂ ਨਹੀਂ ਦੱਸਿਆ ਕਿ ਵੋਟਾਂ ਵਾਲੇ ਦਿਨ 5 ਨਵੰਬਰ ਨੂੰ ਕਿੰਨੀ ਗਿਣਤੀ ਵਿਚ ਨੈਸ਼ਨਲ ਗਾਰਡ ਤਾਇਨਾਤ ਹੋਣਗੇ ਪਰੰਤੂ ਕਿਹਾ ਕਿ ਸੋਮਵਾਰ ਤੋਂ ਵੀਰਵਾਰ ਤੱਕ ਲਾਅ ਇਨਫੋਰਸਮੈਂਟ ਵਿਭਾਗ ਦੀ ਮੱਦਦ ਕਰਨ ਲਈ ਲੋੜੀਂਦੀ ਤਾਦਾਦ ਵਿਚ ਨੈਸ਼ਨਲ ਗਾਰਡ ਉਪਲਬੱਧ ਹੋਣਗੇ। ਇੰਸਲੀ ਨੇ ਬਿਆਨ ਵਿਚ ਹੋਰ ਕਿਹਾ ਹੈ ਕਿ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਚੋਣ ਅਮਲ ਵਿਚ ਵਿਘਣ ਪਾਉਣ ਦੀ ਸੰਭਾਵਨਾ ਬਾਰੇ ਚੌਕਸ ਕੀਤਾ ਹੈ। ਇਸ ਲਈ ਕੋਈ ਲਾਪਰਵਾਹੀ ਨਹੀਂ ਵਰਤੀ ਜਾਵੇਗੀ।

ਉਨਾਂ ਕਿਹਾ ਕਿ ਆਮ ਚੋਣਾਂ ਦੌਰਾਨ ਸੰਭਾਵੀ ਹਿੰਸਾ ਤੇ ਹੋਰ ਗੈਰ ਕਾਨੂੰਨੀ ਗੱਤੀਵਿਧੀਆਂ ਬਾਰੇ ਪ੍ਰਗਟਾਈ ਜਾ ਰਹੀ ਚਿੰਤਾ ਕਾਰਨ ਮੈ ਇਹ ਗੱਲ ਯਕੀਨੀ ਬਣਾ ਲੈਣਾ ਚਹੁੰਦੀ ਹਾਂ ਕਿ ਲੋੜ ਪੈਣ ‘ਤੇ ਪੂਰੀ ਤਿਆਰੀ ਨਾਲ ਜਵਾਬ ਦਿੱਤਾ ਜਾਵੇ। ਓਰੇਗੋਨ ਦੇ ਗਵਰਨਰ ਟਿਨਾ ਕੋਟੇਕ ਨੇ ਵੀ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਨੈਸ਼ਨਲ ਗਾਰਡਾਂ ਨੂੰ ਤਿਆਰ ਬਰ ਤਿਆਰ ਰਖਿਆ ਗਿਆ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ