- Advertisement -
ਅੱਜ-ਨਾਮਾ
ਬਦਲਿਆ ਮੌਸਮ ਅਚਾਨਕ ਹੈ ਠੰਢ ਹੋਈ,
ਲੱਗ ਪਈ ਧੁੰਦ ਵੀ ਰੋਕਣ ਹੈ ਰਾਹ ਬੇਲੀ।
ਪੱਛਮੀ ਦੇਸ਼ਾਂ ਦੇ ਵਿੱਚ ਜਦ ਬਰਫ ਵਰ੍ਹਦੀ,
ਜ਼ਿੰਦਗੀ ਦਿੰਦੀ ਉਹ ਲੀਹ ਤੋਂ ਲਾਹ ਬੇਲੀ।
ਨਿਕਲਣਾ ਘਰੋਂ ਹੈ ਹੋਂਵਦਾ ਬੜਾ ਮੁਸ਼ਕਲ,
ਜਾਵੇ ਬਿਲਕੁਲ ਨਾ ਫੇਰ ਕੋਈ ਵਾਹ ਬੇਲੀ।
ਫਿਰ ਵੀ ਜੀਵਨ ਦੀ ਗੱਡੀ ਹੈ ਰਿੜ੍ਹੀ ਜਾਂਦੀ,
ਪਬਲਿਕ ਬਹਿੰਦੀ ਨਾ ਢੇਰੀਆਂ ਢਾਹ ਬੇਲੀ।
ਮੁਸ਼ਕਲ ਹਾਲਤ ਆ ਜਿੰਨੀ ਵੀ ਬਣੀ ਜਾਂਦੀ,
ਕੱਟ ਲੈਣ ਲੋਕ ਸਭ ਅਕਲ ਦੇ ਨਾਲ ਬੇਲੀ।
ਵਰਤਦੇ ਅਕਲ ਨਾ ਭਾਰਤ ਦੇ ਅਸੀਂ ਲੋਕੀਂ,
ਰਹਿੰਦੇ ਆਂ ਵਿਲਕਦੇ ਹਾੜ-ਸਿਆਲ ਬੇਲੀ।
-ਤੀਸ ਮਾਰ ਖਾਂ
ਦਸੰਬਰ 03, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -