Sunday, October 27, 2024
spot_img
spot_img
spot_img

ਡੇਂਗੂ ਪਾਜ਼ਿਟਿਵ ਹੋਏ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ

ਯੈੱਸ ਪੰਜਾਬ
ਮੋਹਾਲੀ, 26 ਅਕਤੂਬਰ, 2024

‘ਆਮ ਆਦਮੀ ਪਾਰਟੀ’ ਦੇ ਸੀਨੀਅਰ ਆਗੂ, ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਡੇਂਗੂ ਪਾਜ਼ਿਟਿਵ ਪਾਇਆ ਗਿਆ ਹੈ ਜਿਸ ਮਗਰੋਂ ਉਹ ਫ਼ੋਰਟਿਸ ਹਸਪਤਾਲ, ਮੁਹਾਲੀ ਵਿੱਚ ਦਾਖ਼ਲ ਹਨ।

19 ਅਕਤੂਬਰ ਨੂੰ ਡੇਂਗੂ ਪਾਜ਼ਿਟਿਵ ਪਾਏ ਜਾਣ ਮਗਰੋਂ ਹੀ ਮੀਤ ਹੇਅਰ ਬਰਨਾਲਾ ਸਥਿਤ ਆਪਣੀ ਰਿਹਾਇਸ਼ ’ਤੇ ਇਲਾਜ ਅਧੀਨ ਸਨ।

25 ਅਕਤੂਬਰ ਦੀ ਸ਼ਾਮ ਨੂੰ ਉਨ੍ਹਾਂਨੂੰ ਪਲੇਟਲੈਟਸ ਜ਼ਿਆਦਾ ਘਟ ਜਾਣਕਾਰਨ ਮੁਹਾਲੀ ਦੇ ਫ਼ੋਰਟਿਸ ਹਸਪਤਾਲ ਵਿਖ਼ੇ ਦਾਖ਼ਲ ਕਰਵਾਉਣਾ ਪਿਆ।

ਪਤਾ ਲੱਗਾ ਹੈ ਕਿ ਮੀਤ ਹੇਅਰ ਹੁਣ ਚੜ੍ਹਦੀ ਕਲਾ ਵਿੱਚ ਹਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਇਹ ਜਾਣਕਾਰੀ ਮੀਤ ਹੇਅਰ ਨੇ ਖ਼ੁਦ ਇੱਕ ਟਵੀਟ ਰਾਹੀਂ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬਰਨਾਲਾ ਵਾਸੀਆਂ ਨੂੰ ਬਰਨਾਲਾ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵਧ ਚੜ੍ਹ ਕੇ ਜ਼ੋਰ ਲਾਉਣਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜਿਵੇਂ ਹੀ ਉਹ ਸਿਹਤਯਾਬ ਹੁੰਦੇ ਹਨ, ਉਹ ਪ੍ਰਚਾਰ ਵਿੱਚ ਸ਼ਾਮਲ ਹੋਣਗੇ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ