- Advertisement -
ਅੱਜ-ਨਾਮਾ
ਹੋ ਗਈ ਭਾਵੇਂ ਤਬਦੀਲੀ ਪੰਜਾਬ ਅੰਦਰ,
ਮੱਠਾ ਪਿਆ ਨਹੀਂ ਅੰਦਰ ਦਾ ਸੇਕ ਬੇਲੀ।
ਤਾਅਨੇ ਮਾਰਨ ਜਾਂ ਸੁਣਨ ਦੀ ਖੇਡ ਉਹੀ,
ਧੜਿਆਂ-ਧਿਰਾਂ ਦੀ ਓਹੀ ਆ ਟੇਕ ਬੇਲੀ।
ਹਰ ਕੋਈ ਏਕੇ ਦੀ ਬਾਤ ਵੀ ਕਹੀ ਜਾਵੇ,
ਕਰਦਾ ਥਾਲੀ ਦੇ ਵਿੱਚ ਪਿਆ ਛੇਕ ਬੇਲੀ।
ਹਰ ਕੋਈ ਦੂਜੇ ਨੂੰ ਕਹੀ ਬਦਨੀਤ ਜਾਂਦਾ,
ਅੰਦਰੋਂ ਨੀਤ ਦਾ ਕੋਈ ਨਹੀਂ ਨੇਕ ਬੇਲੀ।
ਰੱਖਣੀ ਲੋਕਾਂ ਤੋਂ ਆਸ ਤਾਂ ਬਹੁਤ ਵੱਡੀ,
ਟੱਬਰ ਪਾਟਿਆ ਹੁੰਦਾ ਨਹੀਂ ਜੋੜ ਬੇਲੀ।
ਇਹ ਹੀ ਹਾਲ ਜਦ ਰਹੂ ਤਾਂ ਚੋਣ ਮੌਕੇ,
ਜਾਣਾ ਲੋਕਾਂ ਵੀ ਸਾਥ ਫਿਰ ਛੋੜ ਬੇਲੀ।
-ਤੀਸ ਮਾਰ ਖਾਂ
ਸਤੰਬਰ 21, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -