ਯੈੱਸ ਪੰਜਾਬ
ਚੰਡੀਗੜ੍ਹ, 10 ਜੁਲਾਈ, 2020:
ਐਸ.ਐਸ.ਪੀ., ਜੱਜ, ਸਿਵਲ ਸਰਜਨ, ਡਾਕਟਰ, ਪੀ.ਸੀ.ਐਸ. ਅਧਿਕਾਰੀ, ਡੀ.ਐਸ.ਪੀਜ਼ ਅਤੇ ਕਈ ਹੋਰ ਅਹਿਮ ਅਧਿਕਾਰੀਆਂ ਦੇ ਕੋਰੋਨਾ ਪਾਜ਼ਿਟਿਵ ਆਉਣ ਮਗਰੋਂ ਅੱਜ ਇਕ ਸੀਨੀਅਰ ਆਈ.ਏ.ਐਸ.ਅਧਿਕਾਰੀ ਦੇ ਪਾਜ਼ਿਟਿਵ ਆਉਣ ਨਾਲ ਗੱਲ ਮੰਤਰੀ ਮੰਡਲ ਤਕ ਜਾ ਪੁੱਜੀ ਹੈ।
ਪਤਾ ਲੱਗਾ ਹੈ ਕਿ ਹੁਣ ਸੀਨੀਅਰ ਆਈ.ਏ.ਐਸ. ਅਧਿਕਾਰੀ ਸ੍ਰੀ ਵਿਪੁਲ ਉੱਜਵਲ ਦੀ ਰਿਪਰਟ ਕੋਰੋਨਾ ਪਾਜ਼ਿਟਿਵ ਆਈ ਹੈ। ਸ੍ਰੀ ਵਿਪੁਲ ਉੱਜਲ ਡਾਇਰਕਟਰ ਕਮ ਵਿਸ਼ੇਸ਼ ਸਕੱਤਰ ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਹਨ।
ਸ੍ਰੀ ਵਿਪੁਲ ਉੱਜਵਲ ਦੀ ਪਤਨੀ ਅਤੇ ਰੋਪੜ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਉਨ੍ਹਾਂ ਦੀ ਰਿਪੋਰਟ ਕਲ੍ਹ ਹੀ ਕੋਰੋਨਾ ਪਾਜ਼ਿਟਿਵ ਆਈ ਸੀ। ਇਸ ਤਰ੍ਹਾਂ ਇਹ ਦੋਵੇਂ ਪੰਜਾਬ ਦੇ ਪਹਿਲੇ ਕੋਰੋਨਾ ਪ੍ਰਭਾਵਿਤ ਆਈ.ਏ.ਐਸ. ਹਨ ਸਗੋਂ ਪਹਿਲਾ ਕੋਰੋਨਾ ਪ੍ਰਭਾਵਿਤ ਆਈ.ਏ.ਐਸ. ਜੋੜਾ ਵੀ ਹਨ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਹੀ ਸ੍ਰੀ ਵਿਪੁਲ ਉੱਜਵਲ ਨੇ ਚੰਡੀਗੜ੍ਹ ਵਿਖ਼ੇ ਇਕ ਮੀਟਿੰਗ ਵਿਚ ਭਾਗ ਲਿਆ ਸੀ ਜਿਸ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਵਿਭਾਗ ਦੇ ਕਈ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਸਨ।
ਇਸ ਤੋਂ ਬਾਅਦ ’ਚ ਗੱਲਬਾਤ ਕਰਦਿਆਂ ਸ: ਬਾਜਵਾ ਨੇ ਮੰਨਿਆ ਹੈ ਕਿ ਲਗਪਗ ਇਕ ਘੰਟਾ ਚੱਲੀ ਇਸ ਮੀਟਿੰਗ ਵਿਚ ਕਈ ਹੋਰ ਅਧਿਕਾਰੀ ਵੀ ਸ਼ਾਮਿਲ ਸਨ। ਉਨ੍ਹਾਂ ਕਿਹਾ ਕਿ ਉਹ ਆਪਣਾ ਕੋਰੋਨਾ ਟੈਸਟ ਕਰਵਾ ਰਹੇ ਹਨ ਅਤੇ ਬਾਕੀ ਅਧਿਕਾਰੀਆਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਆਪਣੇ ਸੈਂਪਲ ਦੇਣ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/