- Advertisement -
ਅੱਜ-ਨਾਮਾ
ਹਰ ਕੋਈ ਆਪਣੀ ਬੋਲੀ ਬਸ ਬੋਲਦਾ ਈ,
ਕਹਿੰਦਾ ਬੋਲ ਰਿਹਾਂ ਲੋਕਾਂ ਦੀ ਬਾਤ ਬੇਲੀ।
ਦੂਸਰਾ ਪਹਿਲੇ ਨੂੰ ਕਹੇ ਇਹ ਝੂਠ ਕਹਿੰਦਾ,
ਸੱਚ ਨਾ ਕਹਿਣ ਦੀ ਇਹਦੀ ਔਕਾਤ ਬੇਲੀ।
ਤੀਸਰਾ ਦੂਜੇ ਨੂੰ ਕਹੇ ਇਹ ਖਾਊ ਮਿੱਤਰ,
ਜਿੱਥੇ ਮਾਲ ਮਿਲਦਾ ਈ ਕੱਟੇ ਰਾਤ ਬੇਲੀ।
ਚੌਥਾ ਰੱਦ ਕਰਦਾ ਈ ਪਹਿਲੇ ਸਾਰਿਆਂ ਨੂੰ,
ਕੌੜ ਨਾਲ ਕਰੀ ਜਾਵੇ ਸਭ ਨੂੰ ਮਾਤ ਬੇਲੀ।
ਤੁਲਨਾ ਲੋਕਾਂ ਦੇ ਹਿੱਤਾਂ ਦਾ ਕਹਿਣ ਬੇਸੱLਕ,
ਅੰਦਰ ਤੋਂ ਸਾਰਿਆਂ ਦਾ ਨਿੱਜੀ ਹਿੱਤ ਬੇਲੀ।
ਕਰ ਕੇ ਗੱਲ ਸਾਂਝੀ, ਅੰਦਰੋਂ ਫਿਰਨ ਪਾਟੇ,
ਮਿਲਦਾ ਵੇਖਣ ਨੂੰ ਇਹੋ ਕੁਝ ਨਿੱਤ ਬੇਲੀ।
-ਤੀਸ ਮਾਰ ਖਾਂ
ਮਾਰਚ 28, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -