ਯੈੱਸ ਪੰਜਾਬ
ਜਲੰਧਰ, 3 ਅਕਤੂਬਰ, 2022 –
ਰਨਬੀਰ ਸਿੰਘ ਟੁੱਟ ਅਤੇ ਸੁਰਿੰਦਰ ਸਿੰਘ ਭਾਪਾ ਨੂੰ ਦੇਸ਼ ਦੀ ਨਾਮੀ ਖੇਡ ਸੰਸਥਾ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦਾ ਕ੍ਰਮਵਾਰ ਆਨਰੇਰੀ ਸਕੱਤਰ ਅਤੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ।
ਜਲੰਧਰ ਦੇ ਡਿਪੁਟੀ ਕਮਿਸ਼ਨਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ, ਆਈ.ਏ.ਐੱਸ. ਵੱਲੋਂ ਜਾਰੀ ਹੁਕਮਾਂ ਅਨੁਸਾਰ 27 ਅਕਤੂਬਰ ਤੋਂ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਰਿਹੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ 39ਵੇਂ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਦੇਖਦੇ ਹੋਏ ਰਨਬੀਰ ਸਿੰਘ ਟੁੱਟ ਅਤੇ ਸੁਰਿੰਦਰ ਸਿੰਘ ਭਾਪਾ ਨੂੰ ਦੇਸ਼ ਦੀ ਨਾਮੀ ਖੇਡ ਸੰਸਥਾ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦਾ ਕ੍ਰਮਵਾਰ ਆਨਰੇਰੀ ਸਕੱਤਰ ਅਤੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ।
ਇਹਨਾਂ ਹੁਕਮਾਂ ਵਿੱਚ ਸਾਬਕਾ ਜਨਰਲ ਸਕੱਤਰ ਅਤੇ ਆਨਰੇਰੀ ਸਕੱਤਰ ਇਕਬਾਲ ਸਿੰਘ ਸੰਧੂ, ਪੀ.ਸੀ.ਐਸ. (ਸੇਵਾਮੁਕਤ) ਨੂੰ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਸੁਰਜੀਤ ਹਾਕੀ ਅਕੈਡਮੀ, ਜਲੰਧਰ ਦਾ ਕੰਮ ਕਾਜ ਬਤੌਰ ਸੀ.ਈ.ਓ. ਦੇਖਦੇ ਰਹਿਣ ਨੂੰ ਕਿਹਾ ਗਿਆ ਹੈ । ਵਰਨਣਯੋਗ ਹੈ ਕਿ ਇਕਬਾਲ ਸਿੰਘ ਸੰਧੂ ਨੇ ਇਹਨਾਂ ਅਹੁਦਿਆਂ ਤੋਂ ਨਿੱਜੀ ਕਰਨਾ ਕਰਕੇ ਸਾਲ 2021 ਵਿਚ ਅਸਤੀਫਾ ਦੇ ਦਿੱਤਾ ਸੀ ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ