Sunday, September 8, 2024
spot_img
spot_img
spot_img
spot_img

ਵਰਲਡ IVF ਡੇ ‘ਤੇ ਰੇਡੀਐਂਸ ਹਸਪਤਾਲ ਵੱਲੋਂ ਬੇਬੀ ਸ਼ੋ ਦਾ ਆਯੋਜਨ

ਯੈੱਸ ਪੰਜਾਬ
ਖਰੜ/ਮੋਹਾਲੀ, 25 ਜੁਲਾਈ, 2024

ਵਰਲਡ ਆਈ.ਵੀ.ਐੱਫ ਡੇ ਦੇ ਮੌਕੇ ਤੇ ਰੇਡੀਐਂਸ ਹਸਪਤਾਲ ਵੱਲੋਂ ਬੇਬੀ ਸ਼ੋ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਗਭਗ 50 ਤੋਂ ਵੀ ਵੱਧ ਉਨਾਂ ਜੋੜਿਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ।

ਜਿਨਾਂ ਨੂੰ ਔਲਾਦ ਸੁੱਖ ਦੀ ਪ੍ਰਾਪਤੀ ਆਈ.ਵੀ.ਐੱਫ ਤਕਨੀਕ ਦੇ ਰਾਹੀਂ ਵਿਆਹ ਤੋਂ ਕਈ ਵਰ੍ਹਿਆਂ ਬਾਅਦ ਪ੍ਰਾਪਤ ਹੋਈ। ਆਯੋਜਿਤ ਕੀਤੇ ਗਏ ਇਸ ਸ਼ੋਅ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਗੋਦੀ ਦੇ ਵਿੱਚ ਚੁੱਕ ਕੇ ਮਾਪਿਆਂ ਵੱਲੋਂ ਰੈਂਪ ਵਾਕ ਵੀ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਤਿੰਨ ਤੋਂ ਸੱਤ ਸਾਲ ਦੇ ਛੋਟੇ ਛੋਟੇ ਬੱਚਿਆਂ ਦੇ ਬਹੁਤ ਸਾਰੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ।

ਪ੍ਰੋਗਰਾਮ ਦੇ ਦੌਰਾਨ ਹਾਜ਼ਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸਿੱਧ ਡਾਕਟਰ ਰਿੰਮੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੇਵਹਸਪਤਾਲ ਵਿੱਚ ਜਿੱਥੇ ਗਰਭਵਤੀ ਮਹਿਲਾਵਾਂ ਦੇ ਲਈ ਆਧੁਨਿਕ ਤਕਨੀਕ ਦੇ ਨਾਲ ਲੈਸਬੱਧ ਹਰ ਸਹੂਲਤ ਮੌਜੂਦ ਹੈ । ਉੱਥੇ ਹੀ ਬਾਂਝਪਨ ਦੇ ਇਲਾਜ ਵਿੱਚ ਵੀ ਹਸਪਤਾਲ ਦੀ ਵਿਸ਼ੇਸ਼ ਮੁਹਾਰਤ ਹੈ।

ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਅੱਜ ਅਜਿਹੇ ਜੋੜੇ ਵੀ ਪਹੁੰਚੇ ਹਨ ਜਿਨ੍ਹਾਂ ਨੂੰ ਵਿਆਹ ਤੋਂ ਕਈ ਸਾਲਾਂ ਬਾਅਦ ਸੰਤਾਨ ਸੁਖ ਦੀ ਪ੍ਰਾਪਤੀ ਹੋਈ ਹੈ। ਅਜਿਹਿਆਂ ਜੋੜਿਆਂ ਵਿੱਚ ਇੱਕ ਅਜਿਹਾ ਜੋੜਾ ਵੀ ਹੈ ਜਿਸ ਨੂੰ ਔਲਾਦ ਸੁੱਖ ਦੀ ਪ੍ਰਾਪਤੀ ਵਿਆਹ ਤੋਂ 22 ਸਾਲ ਬਾਅਦ ਹੋਈ।

ਮੀਡੀਆ ਨਾਲ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਹਸਪਤਾਲ ਦੇ ਡਾਇਰੈਕਟਰ ਡਾਕਟਰ ਰਮਨ ਸਿੰਗਲਾ ਨੇ ਕਿਹਾ ਕਿ ਅੱਜ ਬਾਂਝਪਨ ਦੀ ਸਮੱਸਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਦਾ ਮੁੱਖ ਕਾਰਨ ਜਿੱਥੇ ਲਾਈਵ ਸਟਾਈਲ ਹੈ ਉਥੇ ਹੀ ਨਸ਼ਿਆਂ ਦਾ ਸੇਵਨ ਵੀ ਇਸ ਲਈ ਵੱਡਾ ਕਾਰਨ ਬਣਦਾ ਹੈ। ਉਹਨਾਂ ਕਿਹਾ ਕਿ ਰੇਡੀਐਂਸ ਹਸਪਤਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਸ਼ਾਖਾਵਾਂ ਦੇ ਵਿੱਚ ਵਾਧਾ ਕਰਨ ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆਈ.ਵੀ.ਐੱਫ ਤਕਨੀਕ ਦੇ ਰਾਹੀਂ ਸੰਤਾਨ ਸੁਖ ਦੀ ਪ੍ਰਾਪਤੀ ਕਰ ਸਕਣ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ