Friday, April 26, 2024

ਵਾਹਿਗੁਰੂ

spot_img
spot_img

ਲਾਲ ਕਿਲ੍ਹੇ ਦੀ ਹਿੰਸਾ ’ਚ ‘ਆਪ’ ਦੀ ਭੂਮਿਕਾ ਦਾ ਪਰਦਾਫ਼ਾਸ਼, ਜਾਖ਼ੜ ਨੇ ਪੇਸ਼ ਕੀਤੀ ਫ਼ੋਟੋ ਤੇ ਵੀਡੀਓ

- Advertisement -

ਯੈੱਸ ਪੰਜਾਬ
ਚੰਡੀਗੜ, 27 ਜਨਵਰੀ, 2021 –
ਆਮ ਆਦਮੀ ਪਾਰਟੀ (ਆਪ) ਨੂੰ ਕਿਸਾਨਾਂ ਦੇ ਹਿੱਤਾਂ ਖਿਲਾਫ ਗੱਦਾਰੀ ਕਰਨ ਵਾਲੀ ਗਰਦਾਨਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਲਾਲ ਕਿਲੇ ਵਿਖੇ ਹੋਈ ਹਿੰਸਾ ਵਿਚ ਨਿਭਾਈ ਗਈ ਭੂਮਿਕਾ ਹੁਣ ਜਗ-ਜ਼ਾਹਿਰ ਹੋ ਚੁੱਕੀ ਹੈ ਜਦੋਂ ਕਿ ਉਨਾਂ ਦੇ ਆਪਣੇ ਮੈਂਬਰ ਅਮਰੀਕ ਮਿੱਕੀ ਨੂੰ ਇਤਿਹਾਸਕ ਲਾਲ ਕਿਲੇ ਵਿਖੇ ਖਾਲਸਾਈ ਝੰਡੇ ਨਾਲ ਸਾਫ ਤੌਰ ’ਤੇ ਵੇਖਿਆ ਜਾ ਸਕਦਾ ਹੈ।

ਲਾਲ ਕਿਲੇ ਵਿਖੇ ਹੋਈ ਹਿੰਸਾ ਦੇ ਮੁੱਦੇ ਉੱਤੇ ਆਪ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਪ ਦੇ ਬੁਲਾਰੇ ਰਾਘਵ ਚੱਢਾ ਦੇ ਇਸ ਦਾਅਵੇ ਕਿ ਉਨਾਂ ਦੀ ਪਾਰਟੀ ਦਾ ਅਮਰੀਕ ਨਾਲ ਕੋਈ ਸਬੰਧ ਨਹੀਂ ਹੈ, ਦੀ ਪੋਲ ਖੁੱਲ ਚੁੱਕੀ ਹੈ ਕਿਉਂਕਿ ਅਮਰੀਕ ਦੇ ਫੇਸਬੁੱਕ ਪੇਜ ਉੱਤੇ ਉਸ ਨੂੰ 8 ਜਨਵਰੀ, 2020 ਨੂੰ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਦੀ ਹਾਜ਼ਰੀ ਵਿਚ ਆਪ ਦੇ ਪੰਜਾਬ ਆਗੂ ਜਰਨੈਲ ਸਿੰਘ ਦੁਆਰਾ ਅਧਿਕਾਰਤ ਤੌਰ ’ਤੇ ਪਾਰਟੀ ਵਿਚ ਸ਼ਾਮਲ ਕੀਤਾ ਜਾਣਾ ਸਾਫ ਦਿਸ ਰਿਹਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਵੀਡੀਓ ਜਰਨੈਲ ਸਿੰਘ ਦੇ ਫੇਸਬੁੱਕ ਪੇਜ ਉੱਤੇ ਵੀ ਉਪਲਬੱਧ ਹੈ ਅਤੇ ਇੱਥੋਂ ਤੱਕ ਕਿ ਅਮਰੀਕ ਦੇ ਫੇਸਬੁੱਕ ਪੇਜ ’ਤੇ ਉਸ ਨੂੰ ਗੈਰ-ਰਸਮੀ ਤੌਰ ’ਤੇ 29 ਦਸੰਬਰ, 2019 ਨੂੰ ਜਰਨੈਲ ਸਿੰਘ ਦੁਆਰਾ ਆਪ ਵਿਚ ਸ਼ਾਮਲ ਕਰਵਾਏ ਜਾਣ ਦੀ ਤਸਵੀਰ ਮੌਜੂਦ ਹੈ।

ਸੁਨੀਲ ਜਾਖੜ ਨੇ ਅਮਰੀਕ ਅਤੇ ਹੋਰ ਆਪ ਮੈਂਬਰਾਂ, ਜਿਨਾਂ ਦਾ ਭਾਜਪਾ ਦੀ ਮਿਲੀਭੁਗਤ ਨਾਲ ਦਿੱਲੀ ਹਿੰਸਾ ਵਿਚ ਹੱਥ ਹੈ, ਖਿਲਾਫ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਨਾਂ ਦੋਵਾਂ ਦੀ ਗੰਢਤੁੱਪ ਹੁਣ ਚੰਗੀ ਤਰਾਂ ਸਾਬਤ ਹੋ ਚੁੱਕੀ ਹੈ। ਉਨਾਂ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਕਿ ਗੁੰਡਿਆਂ, ਅਪਰਾਧੀਆਂ ਅਤੇ ਝੂਠਿਆਂ ਦੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਪਰਦਾਫਾਸ਼ ਤੋਂ ਬਾਅਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਨੇ ਦਿੱਲੀ ਵਿਖੇ ਹਕੂਮਤ ਕਰਨ ਦੇ ਸਾਰੇ ਹੱਕ ਗੁਆ ਦਿੱਤੇ ਹਨ। ਆਪਣੇ ਤਰਕ ਨੂੰ ਅੱਗੇ ਵਧਾਉਂਦਿਆਂ ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ, ਜਿਨਾਂ ਨੇ ਨਵੰਬਰ 2020 ਦੌਰਾਨ ਕਿਸਾਨਾਂ ਦੇ ਦਿੱਲੀ ਵੱਲ ਕੂਚ ਕਰਨ ਤੋਂ ਕੁਝ ਹੀ ਦਿਨ ਪਹਿਲਾਂ ਖੇਤੀ ਕਾਨੂੰਨਾਂ ਵਿਚੋਂ ਇੱਕ ਨੂੰ ਲਾਗੂ ਕਰਨ ਵਿਚ ਬੜੀ ਫੁਰਤੀ ਦਿਖਾਈ, ਸਾਫ ਤੌਰ ’ਤੇ ਭਾਜਪਾ ਦੇ ਨਿਰਦੇਸ਼ਾਂ ਉੱਤੇ ਕੰਮ ਕਰ ਰਹੇ ਹਨ ਤਾਂ ਜੋ ਕਿਸਾਨਾਂ ਦੀ ਇਨਸਾਫ ਲਈ ਲੜਾਈ ਨੂੰ ਬਦਨਾਮ ਕਰਕੇ ਕਮਜ਼ੋਰ ਕੀਤਾ ਜਾ ਸਕੇ।

ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਜੇਕਰ ਰਾਘਵ ਚੱਢਾ ਦੇ ਦਾਅਵੇ ਅਨੁਸਾਰ ਅਮਰੀਕ ਵਾਕਿਆ ਹੀ ਭਾਜਪਾ ਦਾ ਮੈਂਬਰ ਹੈ ਤਾਂ ਫੇਸਬੁੱਕ ਦੀ ਵੀਡੀਓ ਅਤੇ ਤਸਵੀਰ ਨਾਲ ਆਪ ਅਤੇ ਭਾਜਪਾ, ਜਿਸ ਦੇ ਇਸ਼ਾਰੇ ਉੱਤੇ ਕੇਜਰੀਵਾਲ ਦੀ ਪਾਰਟੀ ਬੀਤੇ ਕਈ ਹਫਤਿਆਂ ਤੋਂ ਲਗਾਤਾਰ ਕਿਸਾਨ ਅੰਦੋਲਨ ਦੀਆਂ ਜੜਾਂ ਵੱਢਣ ਦਾ ਕੰਮ ਕਰ ਰਹੀ ਹੈ, ਦਾ ਗੱਠਜੋੜ ਜ਼ਾਹਿਰ ਹੋ ਚੁੱਕਿਆ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਇਹ ਬਿਲਕੁਲ ਸਾਫ ਹੋ ਚੁੱਕਿਆ ਹੈ ਕਿ ਆਪ ਅਤੇ ਭਾਜਪਾ, ਜੋ ਕਿ ਦਿੱਲੀ ਹਿੰਸਾ ਲਈ ਇਕੱਠੇ ਜ਼ਿੰਮੇਵਾਰ ਹਨ (ਇੱਕ ਪਾਰਟੀ ਦੀ ਹਕੂਮਤ ਸੂਬੇ ਉੱਤੇ ਜਦੋਂ ਕਿ ਦੂਜੀ ਦੀ ਕੇਂਦਰ ਵਿਚ ਸਰਕਾਰ ਹੈ), ਨੇ ਮਿਲਜੁਲ ਕੇ ਹੀ ਸ਼ਰਾਰਤੀ ਅਤੇ ਗੈਰ-ਸਮਾਜੀ ਤੱਤਾਂ ਨੂੰ ਕਿਸਾਨਾਂ ਦੇ ਅੰਦੋਲਨ ਵਿਚ ਘੁਸਪੈਠ ਕਰਵਾ ਕੇ ਹਿੰਸਾ ਭੜਕਾਈ ਜਿਸ ਨਾਲ ਬੀਤੇ ਦਿਨੀਂ ਕੌਮੀ ਰਾਜਧਾਨੀ ਦੀਆਂ ਗਲੀਆਂ ਉੱਤੇ ਅਫਰਾ-ਤਫਰੀ ਮਚੀ ਅਤੇ ਦੇਸ਼ ਨੂੰ ਨਮੋਸ਼ੀ ਝੱਲਣੀ ਪਈ।

ਉਨਾਂ ਇਹ ਵੀ ਕਿਹਾ ਕਿ ਆਪ ਅਤੇ ਭਾਜਪਾ, ਜਿਨਾਂ ਦੇ ਆਗੂ ਪੰਜਾਬ ਵਿਚ ਇੱਕ-ਦੂਜੇ ਦਾ ਵਿਰੋਧ ਕਰਕੇ ਦਿੱਲੀ ਹਿੰਸਾ ਵਿਚ ਆਪਣਾ ਹੱਥ ਹੋਣ ਦੇ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ, ਦੇ ਖੇਮੇ ਵਿਚ ਖਲਬਲੀ ਮਚਣਾ ਇਸ ਗੱਲ ਦਾ ਸਾਫ ਤੌਰ ’ਤੇ ਸੂਚਕ ਹੈ ਕਿ ਦੋਵਾਂ ਪਾਰਟੀਆਂ ਨੇ ਸਾਜ਼ਿਸ਼ ਰਚੀ।

ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਇਨਾਂ ਦੋਵਾਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਬੇ-ਸਿਰਪੈਰ ਦੇ ਹਮਲਿਆਂ ਤੋਂ ਇਨਾਂ ਦੋਵਾਂ ਵੱਲੋਂ ਆਪਣੇ ਫੜੇ ਜਾਣ ਦੀ ਬੁਖਲਾਹਟ ਸਾਫ ਜ਼ਾਹਿਰ ਹੁੰਦੀ ਹੈ। ਉਨਾਂ ਅੱਗੇ ਕਿਹਾ ਕਿ ਇਨਾਂ ਦੋਵਾਂ ਪਾਰਟੀਆਂ ਦੀ ਗੰਦੀ ਖੇਡ ਪੰਜਾਬ ਦੇ ਲੋਕਾਂ ਨੂੰ ਸਾਫ ਨਜ਼ਰ ਆ ਚੁੱਕੀ ਹੈ ਤੇ ਇਹ ਦੋਵੇਂ ਹੀ 2022 ਦੀਆਂ ਅਸੈਂਬਲੀ ਚੋਣਾਂ ਵਿਚ ਸੱਤਾ ਵਿਚ ਆਉਣ ਦੇ ਮਨਸੂਬੇ ਘੜੀ ਬੈਠੇ ਹਨ।

ਸੁਨੀਲ ਜਾਖੜ ਨੇ ਆਪ ਤੇ ਭਾਜਪਾ ਨੂੰ ਚੇਤਾਵਨੀ ਦਿੱਤੀ, ‘‘ਪਰ ਪੰਜਾਬ ਅਤੇ ਇਸ ਦੇ ਲੋਕ ਜਿਨਾਂ ਵਿਚ ਕਿਸਾਨ ਵੀ ਸ਼ਾਮਲ ਹਨ, ਨੇ ਤੁਹਾਡੀ ਹੋਛੀ ਖੇਡ ਨੂੰ ਚੰਗੀ ਤਰਾਂ ਵੇਖ ਲਿਆ ਹੈ।’’ ਉਨਾਂ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ, ਜਿਨਾਂ ਦੇ ਬੋਝ ਨੂੰ ਆਪ ਨੇ ਆਪਣੇ ਦੋਹਰੇ ਮਾਪਦੰਡਾਂ ਨਾਲ ਦੁੱਗਣਾ ਕਰ ਦਿੱਤਾ ਹੈ, ਦੇ ਰੂਪ ਵਿਚ ਭਾਜਪਾ ਨੇ ਪੰਜਾਬ ਉੱਤੇ ਜੋ ਜ਼ੁਲਮ ਕੀਤਾ ਹੈ, ਉਸ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,175FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...