- Advertisement -
ਅੱਜ-ਨਾਮਾ
ਮੋਦੀ ਦੂਜਿਆਂ `ਤੇ ਲਾਉਂਦਾ ਦੋਸ਼ ਜਦ ਵੀ,
ਜਾਂਦਾ ਏ ਸਾਰੀਆਂ ਹੱਦਾਂ ਫਿਰ ਟੱਪ ਮੀਆਂ।
ਜਿਹੜੀ ਗੱਲ ਵਿਸ਼ਵਾਸ ਦੇ ਯੋਗ ਵੀ ਨਹੀਂ,
ਮਾਰੀ ਜਾਂਦਾ ਫਿਰ ਏਹੋ ਜਿਹੀ ਗੱਪ ਮੀਆਂ।
ਬੜਾ ਈ ਨਹਿਰੂ ਪਰਵਾਰ ਦੇ ਪਿਆ ਪਿੱਛੇ,
ਜਿੱਧਰ ਵੀ ਬੋਲਦਾ, ਦੇਂਦਾ ਹੈ ਠੱਪ ਮੀਆਂ।
ਅੰਕੜੇ ਠੀਕ ਨਹੀਂ ਕਦੀ ਵੀ ਪੇਸ਼ ਕਰਦਾ,
ਚੁਣ ਕੇ ਟੋਟਕੇ ਪਾਉਂਦਾ ਉਹ ਲੱਪ ਮੀਆਂ।
ਲੱਗ ਪਓ ਫੋਲਣ ਜਾਂ ਮੋਦੀ ਦੇ ਭਾਸ਼ਣਾਂ ਨੂੰ,
ਮਿਲਦੀ ਸੁਰ ਨਾ ਕਦੀ ਕੋਈ ਤਾਨ ਮੀਆਂ।
ਟੁੱਟਦੀ ਤਾੜੀਆਂ ਦੀ ਤਦ ਵੀ ਲੜੀ ਹੈਨਾ,
ਖੜਕਦਾ ਸੰਘ ਪਰਵਾਰੀਆ ਭਾਨ ਮੀਆਂ।
-ਤੀਸ ਮਾਰ ਖਾਂ
17 ਦਸੰਬਰ, 2019
- Advertisement -