- Advertisement -
ਅੱਜ-ਨਾਮਾ
ਮੁੜ-ਮੁੜ ਹਾਦਸੇ ਹੋਣ ਪੰਜਾਬ ਦੇ ਵਿਚ,
ਲੱਗਦੀ ਖਬਰ ਨਾ ਕਿਸੇ ਨੂੰ ਖਾਸ ਮੀਆਂ।
ਕਦੇ-ਕਦੇ ਹੈ ਏਹੋ ਜਿਹੀ ਖਬਰ ਆਉਂਦੀ,
ਜਿਸ ਤੋਂ ਮੌਤ ਦਾ ਹੁੰਦਾ ਅਹਿਸਾਸ ਮੀਆਂ।
ਲੌਂਗੋਵਾਲ ਤੋਂ ਇਹੋ ਜਿਹੀ ਖਬਰ ਆਈ,
ਛੇਤੀ ਔਖਾ ਸੀ ਕਰਨ ਵਿਸ਼ਵਾਸ ਮੀਆਂ।
ਸੜ ਗਏ ਬੱਚੇ ਸਕੂਲ ਦੀ ਕਾਰ ਦੇ ਵਿੱਚ,
ਹੋਇਆ ਪਿਆ ਹਰ ਬੰਦਾ ਉਦਾਸ ਮੀਆਂ।
ਗਲਤੀ ਕੀਹਦੀ ਤੇ ਕਿੱਦਾਂ ਹੈ ਰਹੀ ਕਿੱਥੇ,
ਕੀਤੀ ਜਾਊ ਇਹ ਭਾਵੇਂ ਪੜਤਾਲ ਮੀਆਂ।
ਫਿਰ ਵੀ ਹਾਦਸੇ ਹੋਣ ਤੋਂ ਰੁਕਣਗੇ ਨਹੀਂ,
ਇਹੀ ਹਾਲ ਰਹਿਣਾ, ਇਹੀ ਚਾਲ ਮੀਆਂ।
-ਤੀਸ ਮਾਰ ਖਾਂ
ਫਰਵਰੀ 16, 2020
- Advertisement -