- Advertisement -
ਅੱਜ-ਨਾਮਾ
ਮਾਇਆ ਮੌਤਾਂ ਦਾ ਕਾਰਨ ਹੈ ਬਣੀ ਡਾਢੀ,
ਘਰ ਦੇ ਜੀਆਂ ਦੇ ਕਤਲ ਵੀ ਹੋਏ ਮੀਆਂ।
ਦਿਨ ਤਿੰਨ ਤੇ ਆਈਆਂ ਵੀ ਤਿੰਨ ਖਬਰਾਂ,
ਲੜ-ਲੜ ਪਿਤਾ ਤੇ ਪੁੱਤ ਨੇ ਮੋਏ ਮੀਆਂ।
ਦੋ ਥਾਂ ਭਾਈਆਂ ਨੇ ਦਿੱਤਾ ਹੈ ਮਾਰ ਭਾਈ,
ਦੱਬੀਆਂ ਲਾਸ਼ਾਂ ਸੀ ਪੁੱਟ ਕੇ ਟੋਏ ਮੀਆਂ।
ਇੱਕ ਥਾਂ ਭਾਈ ਸੀ ਮਾ`ਰਤਾ ਭੈਣ-ਜੀਜਾ,
ਲੁਕਿਆ ਨਹੀਂ ਫਿਰ ਪਾਪ ਲੁਕੋਏ ਮੀਆਂ।
ਘਰ ਘਰ ਅੰਦਰ ਪੁਆੜੇ ਹਨ ਪਏ ਜਿਹੜੇ,
ਸੁਰੱਖਿਅਤ ਕਿਤੇ ਨਾ ਜਾਪਦਾ ਕੋਈ ਮੀਆਂ।
ਮਾਇਆ ਨਾਗਣੀ ਲੋਕਾਂ ਦੀ ਬਣੀ ਦੁਸ਼ਮਣ,
ਮਨੁੱਖਤਾ ਹੋਈ ਆ ਜਿਵੇਂ ਅਣਹੋਈ ਮੀਆਂ।
-ਤੀਸ ਮਾਰ ਖਾਂ
28 ਨਵੰਬਰ, 2022
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -