- Advertisement -
ਅੱਜ-ਨਾਮਾ
ਭ੍ਰਿਸ਼ਟਾਚਾਰੀਆਂ ਭਾਰਤ ਨੂੰ ਪਾਈ ਭਾਜੜ,
ਦੇਂਦੇ ਈ ਚੈਨ ਦੇ ਨਾਲ ਨਾ ਬਹਿਣ ਮੀਆਂ।
ਜਿੱਧਰ ਦਾਅ ਲੱਗਦਾ, ਕਰਦੇ ਮਾਰ ਡਾਢੀ,
ਕੁੰਡੀ ਲਾਉਣ ਤੋਂ ਕਦੇ ਨਾ ਰਹਿਣ ਮੀਆਂ।
ਨਾਗਰਿਕ ਅੱਗਿਉਂ ਨਾਂਹ ਨਾ ਕਰਨ ਜੋਗੇ,
ਵੱਜਦੀ ਸੱਟ ਵਿਚਾਰੇ ਉਹ ਸਹਿਣ ਮੀਆਂ।
ਤੰਦੂਆ ਜਾਲ ਆ ਚੋਰਾਂ ਦਾ ਚਹੁੰ ਤਰਫੀਂ,
ਗੰਦੇ ਨਾਲਿਆਂ ਦਾ ਵਗਦਾ ਵਹਿਣ ਮੀਆਂ।
ਸੁੰਡੀਆਂ ਮਾਰਨ ਨੂੰ ਜਾਏ ਸਪਰੇਅ ਕੀਤਾ,
ਛੱਡਦਾ ਰਹਿੰਦੜੀ ਫਸਲ ਵੀ ਸਾੜ ਮੀਆਂ।
ਗੜੇ-ਮਾਰ ਜਿਹੀ ਸਾਰਾ ਇਹ ਸਾਲ ਹੁੰਦੀ,
ਛੱਡਦੀ ਸੁੱਕਾ ਸਿਆਲ ਨਹੀਂ ਹਾੜ ਮੀਆਂ।
-ਤੀਸ ਮਾਰ ਖਾਂ
ਨਵੰਬਰ 27, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -