Friday, April 26, 2024

ਵਾਹਿਗੁਰੂ

spot_img
spot_img

ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ: ਚਿੱਠੀ ਲਿਖ਼ ਕਿਸਾਨਾਂ ਪਾਈ ਬੀਬੀ ਹੇਮਾ ਮਾਲਿਨੀ ਨੂੰ

- Advertisement -

ਯੈੱਸ ਪੰਜਾਬ
ਜਲੰਧਰ, 17 ਜਨਵਰੀ, 2021:
ਭਾਜਪਾ ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਵੱਲੋਂ ਬੀਤੇ ਦਿਨੀਂ ਸੰਘਰਸ਼ਸ਼ੀਲ ਕਿਸਾਨਾਂ ਬਾਰੇ ਕੀਤੀ ਟਿੱਪਣੀ ਦੇ ਜਵਾਬ ਵਿੱਚ ਪੰਜਾਬ ਦੀ ਇਕ ਕਿਸਾਨ ਜੱਥੇਬੰਦੀ ਨੇ ਬੀਬੀ ਹੇਮਾ ਮਾਲਨੀ ਨੂੰ ਇਕ ਚਿੱਠੀ ਲਿਖ਼ੀ ਹੈ।

ਯਾਦ ਰਹੇ ਕਿ ਹੇਮਾ ਮਾਲਿਨੀ ਨੇ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਹੱਡ ਚੀਰਵੀਂ ਠੰਢ ਵਿੱਚ ਖ਼ੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੇ ਕਿਸਾਨਾਂ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਕਿਸਾਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀਆਂ ਮੰਗਾਂ ਕੀ ਹਨ।

ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਹੇਮਾ ਮਾਲਿਨੀ ਨੂੰ ਪੰਜਾਬੀਆਂ ਦੀ ਭਾਬੀ ਦੱਸਦਿਆਂ ਉਨ੍ਹਾਂ ਨੂੰ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਦੇ ਆਉਣ ਜਾਣ ਅਤੇ ‘ਫ਼ਾਈਵ ਸਟਾਰ’ ਹੋਟਲ ਵਿੱਚ ਰਹਿਣ ਦਾ ਖ਼ਰਚਾ ਚੁੱਕਣ ਦੀ ਵੀ ਪੇਸ਼ਕਸ਼ ਕੀਤੀ ਹੈ।

ਕੰਢੀ ਕਿਸਾਨ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ, ਸ: ਭੁਪਿੰਦਰ ਸਿੰਘ ਘੁੰਮਣ ਚੇਅਰਮੈਨ, ਸ: ਅਵਤਾਰ ਸਿੰਘ ਭੀਖੋਵਾਲ ਸਰਪ੍ਰਸਤ ਅਤੇ ਸ: ਜਰਨੈਲ ਸਿੰਘ ਗੜ੍ਹਦੀਵਾਲ ਉਪ-ਚੇਅਰਮੈਨ ਨੇ ਹੇਮਾ ਮਾਲਿਨੀ ਨੂੰ ਕਿਹਾ ਹੈ ਕਿ ਉਹ ਖ਼ੁਦ ਪੰਜਾਬ ਆ ਕੇ ਉਹਨਾਂ ਨੂੰ ਸਮਝਾ ਕੇ ਜਾਣ ਤਾਂ ਜੋ ਸਾਡੇ ਲੋਕ ਦਿੱਲੀ ਦੇ ਬਾਰਡਰਾਂ’ਤੇ ਬੈਠੇ ਅਜਾਈਂ ਜਾਨਾਂ ਨਾ ਗਵਾਉਣ।

ਚਿੱਠੀ ਹੇਠ ਲਿਖ਼ੇ ਅਨੁਸਾਰ ਹੈ:

ਸਤਿਕਾਰਯੋਗ ਸ੍ਰੀਮਤੀ ਹੇਮਾ ਮਾਲਨੀ ਜੀ
ਮੈਂਬਰ ਪਾਰਲੀਮੈਂਟ ਮਥਰਾ ( ਉਤਰ ਪ੍ਰਦੇਸ਼ )
ਫਲੈਟ ਨੰਬਰ 702 ਕਵੇਰੀ ਆਪਰਟਮੈਂਟ
ਡਾ: ਬੀਡੀ ਮਾਰਗ ਨਵੀਂ ਦਿੱਲੀ-110001

ਵਿਸ਼ਾ : ਪੰਜਾਬ ਆ ਕੇ ਕਿਸਾਨਾਂ ਮੰਗਾਂ ਦੱਸਣ ਲਈ ਆਉਣ ਬਾਰੇ ਹਵਾਈ ਟਿਕਟਾਂ ਤੇ ਪੰਜ ਤਾਰਾ ਹੋਟਲ ਦਾ ਪ੍ਰਬੰਧ ਕਰਨ ਸਬੰਧੀ

ਆਪ ਜੀ ਨੂੰ ਇਹ ਜਾਣ ਕੇ ਅਤਿਅੰਤ ਖੁਸ਼ੀ ਹੋਵੇਗੀ ਕਿ ਧਰਮਿੰਦਰ ਦਿਉਲ ਪਰਿਵਾਰ ਦੀ 70 ਵਿਆਂ ਵਿੱਚ ਸਾਰਾ ਪੰਜਾਬ ਬੜੀ ਇੱਜ਼ਤਮਾਣ ਕਰਦਾ ਸੀ।ਸਾਰਾ ਪੰਜਾਬ ਧਰਮਿੰਦਰ ਨੂੰ ਭਾਅ ਜੀ ਕਹਿ ਬਲਾਉੰਦਾ ਆ ਰਿਹਾ ਹੈ। ਇਸ ਰਿਸ਼ਤੇ ਨਾਲ ਤੁਹਾਨੂੰ ਵੀ ਹਰ ਪੰਜਾਬੀ ਭਾਬੀ ਦੇ ਤੌਰ ‘ਤੇ ਦੇਖਦਾ ਆ ਰਿਹਾ ਹੈ। ਪੰਜਾਬੀ ਸਭਿਆਚਾਰ ਦੇ ਵਿੱਚ ਭਾਬੀ ਨੂੰ ਪਰਿਵਾਰ ਦੇ ਦੂਜੇ ਮੈਂਬਰ ਮਾਂ ਵਰਗਾ ਸਤਿਕਾਰ ਦਿੰੰਦੇ ਹਨ ਤੇ ਇਹ ਰਵਾਇਤ ਅੱਜ ਵੀ ਕਾਇਮ ਹੈ।ਇਸ ਦੇ ਨਾਲ ਹੀ ਤੁਹਾਡੇ ਵੱਲੋਂ ਪਾਰਲੀਮਾਨੀ ਹਲਕੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸਵਰਗੀ ਵਿਨੋਦ ਖੰਨਾ ਦੀ ਚੋਣ ਪ੍ਰਚਾਰ ਦੌਰਾਨ ਮੁਕੇਰੀਆਂ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ ਗਏ ਇਹ ਬੋਲ ਕਿ “ਮੈਂ ਪੰਜਾਬ ਦੀ ਨੂੰਹ ਹਾਂ” ਅਜੇ ਤਕ ਵੀ ਪੰਜਾਬ ਵਾਸੀਆਂ ਦੇ ਕੰਨਾਂ ਵਿਚ ਗੂੰਜ ਰਹੇ ਹਨ ।

ਦਿਉਲ ਪਰਿਵਾਰ ਹੀ ਸ਼ਾਇਦ ਅਜਿਹਾ ਪਹਿਲਾਂ ਫਿਲਮੀ ਦੁਨੀਆਂ ਦਾ ਪਹਿਲਾਂ ਪਰਿਵਾਰ ਹੋਵੇਗਾ ਜਿਸ ਦੇ ਤਿੰਨ ਮੈਂਬਰ ਭਾਜਪਾ ਵੱਲੋਂ ਸੰਸਦ ਵਿੱਚ ਗਏ ਹਨ ਤੇ ਦੋ ਤਾਂ ਅਜ ਤਕ ਭਾਜਪਾ ਵੱਲੋਂ ਸੰਸਦ ਵਿੱਚ ਮੈਂਬਰ ਹਨ।

ਪੰਜਾਬ ਦੇ ਲੋਕਾਂ ਨਾਲ ਤੁਹਾਡੇ ਨਾਲ ਦੌਹਰੇ ਜ਼ਜ਼ਬਾਤੀ ਰਿਸ਼ਤਾ ਹੋਣ ਕਾਰਨ ਬਹੁਤ ਦੁੱਖ ਪਹੁੰਚਾ ਜਦੋਂ ਤੁਸੀਂ ਇਹ ਕਹਿ ਦਿੱਤਾ ਕਿ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਨ੍ਹਾਂ ਨੇ ਮੰਗਾਂ ਕੀ ਹਨ ਤੇ ਉਹ ਕਿਸੇ ਰਾਜਨੀਤਿਕ ਪਾਰਟੀਆਂ ਦੇ ਬਹਿਕਾਵੇ ਵਿੱਚ ਆਏ ਹੋਏ ਹਨ।ਇਸ ਗੱਲ ਨੂੰ ਲੈਕੇ ਪੰਜਾਬੀਆਂ ਦੇ ਮਨ ਵਿੱਚ ਗੁੱੱਸਾ ਵੀ ਹੈ ਤੇ ਰੋਸ ਵੀ।ਕਿਸਾਨੀ ਅੰਦੋਲਨ ਵਿੱਚ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਸ਼ਾਂਤਮਈ ਰਹਿ ਕੇ ਲੜੇ ਜਾ ਰਹੇ ਅੰਦੋਲਨ ਨੂੰ ਦੁਨੀਆਂ ਭਰ ਦੀਆਂ ਸਰਕਾਰਾਂ ਤੇ ਮੀਡੀਆ ਦੇਖ ਰਿਹਾ ਹੈ।

ਅਸੀਂ ਕੰਢੀ ਕਿਸਾਨ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਹੈ ਕਿਸਾਨਾਂ ਦੀਆਂ ਮੰਗਾਂ ਤੇ ਲੋੜਾਂ ਸਬੰਧੀ ਆਪ ਪੰਜਾਬ ਆ ਕੇ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕਰੋ। ਇਸ ਕਰਕੇ ਤੁਹਾਡੇ ਲਈ ਹਵਾਈ ਟਿਕਟ ਲੈਕੇ ਦੇਣ ਦਾ ਅਤੇ ਤੁਹਾਡੇ ਲਗਜ਼ਰੀ ਜੀਵਨ ਮੁਤਾਬਿਕ ਹੀ ਪੰਜ ਤਾਰਾ ਹੋਟਲ ਵਿੱਚ ਤੁਹਾਡੇ ਇੱਕ ਹਫਤਾ ਰੁਕਣ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ।ਇਸ ਦਾ ਸਾਰਾ ਖ਼ਰਚਾ ਪਿੰਡਾਂ ਦੇ ਮਜ਼ਦੂਰ ਤੇ ਕਿਸਾਨ ਚੁੱਕਣਗੇ ਜਿਹੜੇ ਮਿੱਟੀ ਨਾਲ ਮਿੱਟੀ ਹੋ ਕੇ ਅੰਨ ਉਗਾੳੰਦੇ ਹਨ ਤੇ ਤੁਹਾਡੇ ਵਰਗੇ ਲੋਕ ਉਸ ਨੂੰ ਸੋਨੇ ਦੀਆਂ ਥਾਲੀਆਂ ਵਿੱਚ ਖਾਂਦੇ ਆ ਰਹੇ ਹਨ ਪਰ ਕਿਸਾਨਾਂ ਨੂੰ ਉਨ੍ਹਾਂ ਵੱਲੋਂ ਉਗਾਂਏ ਅਨਾਜ ਦਾ 72 ਸਾਲਾਂ ਬਾਅਦ ਵੀ ਸਹੀ ਮੁੱਲ ਨਹੀਂ ਮਿਲ ਰਿਹਾ।ਪੰਜਾਬ ਦੇ ਲੋਕਾਂ ਦ ਸਮਝ ਮੁਤਾਬਿਕ ਕੇਂਦਰ ਦੀ ਮੋਦੀ ਸਰਕਾਰ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਲੈਕੇ ਆਈ ਹੈ ਉਸ ਨਾਲ ਪੰਜਾਬ ਦਾ ਕਿਸਾਨ ਹੀ ਸਗੋਂ ਮਜ਼ਦੂਰ ਤੇ ਹਰ ਵਰਗ ਪ੍ਰਭਾਵਿਤ ਹੋਵੇਗਾ ਤੇ ਪੰਜਾਬ ਫਿਰ ਪੰਜਾਬ ਨਹੀਂ ਰਹੇਗਾ।ਖੇਤੀ ਕਾਨੂੰੰਨਾਂ ਦੀ ਆੜ ਵਿੱਚ ਪੰਜਾਬ ,ਪੰਜਾਬੀ ਤੇ ਪੰਜਾਬੀਆਂ ਨੂੰ ਤਬਾਹ ਕਰਨ ਦੀ ਜਿਹੜੀ ਇਬਾਰਤ ਮੋਦੀ ਸਰਕਾਰ ਨੇ ਲਿਖੀ ਹੈ ਉਹ ਤਾਂ ਪੰਜਾਬ ਦੇ ਬੱਚੇ-ਬੱਚੇ ਨੂੰ ਸਮਝ ਆ ਗਈ ਹੈ ਪਰ ਤੁਹਾਡਾ ਇਸ ਬਾਰੇ ਨਜ਼ਰੀਆ ਅਲੱਗ ਹੈ।ਅਸੀਂ ਸਮੂਹ ਪੰਜਾਬੀਆਂ ਵੱਲੋਂ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਤੁਸੀਂ ਖ਼ੁਦ ਪੰਜਾਬ ਆ ਕੇ ਸਾਨੂੰ ਸਾਰਿਆਂ ਨੂੰ ਸਮਝਾ ਕੇ ਜਾਉ ਤਾਂ ਜੋ ਸਾਡੇ ਲੋਕ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਅਜਾਈ ਜਾਨਾਂ ਨਾ ਗਵਾਉਣ।

ਪੂਰੇ ਵਿਸ਼ਵਾਸ਼ ਨਾਲ ਉਡੀਕਵਾਨ
ਭੁਪਿੰਦਰ ਸਿੰਘ ਘੁੰਮਣ ਚੇਅਰਮੈਨ,
ਅਵਤਾਰ ਸਿੰਘ ਭੀਖੋਵਾਲ ਸਰਪ੍ਰਸਤ ਅਤੇ
ਜਰਨੈਲ ਸਿੰਘ ਗੜ੍ਹਦੀਵਾਲ ਉਪ ਚੇਅਰਮੈਨ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,172FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...