- Advertisement -
ਅੱਜ-ਨਾਮਾ
ਬੈਠਕ ਹੋਈ, ਫਿਰ ਸਹਿਮਤੀ ਹੋਈ ਕਹਿੰਦੇ,
ਕਿਹਾ ਸਰਕਾਰ ਗਏ ਮੰਨ ਕਿਰਸਾਨ ਮੀਆਂ।
ਮੁਲਤਵੀ ਕੀਤਾ ਕਿਸਾਨਾਂ ਦਾ ਗਿਆ ਧਰਨਾ,
ਚੱਲ ਪਏ ਘਰੀਂ ਫਿਰ ਸਾਂਭ ਸਾਮਾਨ ਮੀਆਂ।
ਜਿਹੜੇ ਲਾਉਂਦੇ ਚੁਆਤੀ ਸਨ ਪਾਸਿਆਂ ਤੋਂ,
ਮੁੱਕ ਗਿਆ ਮਸਲਾ ਤਾਂ ਹੋਣ ਹੈਰਾਨ ਮੀਆਂ।
ਹੋਣਗੇ ਹੈਰਾਨ ਤਾਂ ਅਸਲ ਵਿੱਚ ਬਹੁਤ ਥੋੜ੍ਹੇ,
ਅੰਦਰ ਤੋਂ ਹੋਣਗੇ ਈ ਉਹ ਪਰੇਸ਼ਾਨ ਮੀਆਂ।
ਬੈਠੀਆਂ ਕਰਨ ਜਦ ਬੈਠਕ ਸੀ ਧਿਰਾਂ ਦੋਵੇਂ,
ਗੁੱਸਾ ਗੱਲਾਂ ਨਾਲ ਜਾਪਦਾ ਲਹਿ ਗਿਆ ਈ।
ਆਵਾਜਾਈ ਫਿਰ ਚੱਲ ਪਈ ਆਮ ਵਾਂਗਰ,
ਬਣਦਾ ਦਿੱਲੀ ਦਾ ਮੋਰਚਾ ਰਹਿ ਗਿਆ ਈ।
-ਤੀਸ ਮਾਰ ਖਾਂ
ਮਈ 19, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -