- Advertisement -
ਅੱਜ-ਨਾਮਾ
ਫਿਰ ਤੋਂ ਚਰਚਾ ਬਰਗਾੜੀ ਦੀ ਤੇਜ਼ ਹੋਈ,
ਚਰਚਾ ਸਿਰਸੇ ਦੀ ਫੇਰ ਪਈ ਚੱਲ ਮੀਆਂ।
ਡੇਰੇ ਸਿਰਸੇ ਦੇ ਤੀਕਰ ਵੀ ਫੁੱਟ ਪੈ ਗਈ,
ਨਵੀਂਓਂ ਨਵੀਂ ਆ ਨਿਕਲਦੀ ਗੱਲ ਮੀਆਂ।
ਲੱਗਿਆ ਮਦਦ ਦਾ ਦੋਸ਼ ਫਿਰ ਭਾਜਪਾ`ਤੇ,
ਲਹਿੰਦੀ ਜਾਪ ਰਹੀ ਵਾਲ਼ ਦੀ ਖੱਲ ਮੀਆਂ।
ਚਰਚਾ ਚੱਲ ਪਈ ਪੁਲਸ ਦੇ ਰੋਲ ਦੀ ਵੀ,
ਕਰਦੀ ਕੇਸ ਨਾ ਜਿਹੜੀ ਹੈ ਹੱਲ ਮੀਆਂ।
ਬਾਬਾ ਬੈਠਾ ਹੈ ਰੋਹਤਕ ਦੀ ਜੇਲ੍ਹ ਅੰਦਰ,
ਡੇਰਾ ਮਾਲਕੀ ਤੋਂ ਖਹਿਬੜ ਛਿੜੀ ਮੀਆਂ।
ਚੌਦਾਂ ਸਾਲਾਂ ਤੋਂ ਸੁਣੀਦੀਆਂ ਇਹੀ ਬਾਤਾਂ,
ਚੱਕਰ ਇੱਕੋ ਥਾਂ ਜਾਂਦਾ ਹੈ ਗਿੜੀ ਮੀਆਂ।
-ਤੀਸ ਮਾਰ ਖਾਂ
ਅਪ੍ਰੈਲ 21, 2021
- Advertisement -