- Advertisement -
ਅੱਜ-ਨਾਮਾ
ਪੰਜਾਂ ਰਾਜਾਂ ਦਾ ਚੋਣ ਰਿਜ਼ਲਟ ਆਇਆ,
ਕੋਈ ਜਿੱਤ ਗਿਆ ਤਾਂ ਕੋਈ ਹਾਰ ਬੇਲੀ।
ਪਾਂਡੀਚਰੀ ਦੀ ਹੋਣੀ ਨਹੀਂ ਖਾਸ ਚਰਚਾ,
ਅਸਾਮ, ਕੇਰਲ ਦੀ ਹੋਊ ਵਿਚਾਰ ਬੇਲੀ।
ਤਾਮਿਲ ਨਾਡੂ ਦਾ ਪਤਾ ਸੀ ਸਾਰਿਆਂ ਨੂੰ,
ਭਾਜਪਾ ਟੱਬਰ ਨੂੰ ਪੈਣੀ ਆ ਮਾਰ ਬੇਲੀ।
ਕੀਤੀ ਪੱਛਮ ਬੰਗਾਲ ਨੇ ਦੰਗ ਦੁਨੀਆ,
ਖਬਰ ਆਈ ਜੀਹਦੀ ਅਲੋਕਾਰ ਬੇਲੀ।
ਮਮਤਾ ਟੀਮ ਤਾਂ ਸ਼ਾਨਾਂ ਦੇ ਨਾਲ ਜਿੱਤੀ,
ਮੋਦੀ-ਸ਼ਾਹ ਨੂੰ ਲੱਗੀ ਪਈ ਠੇਸ ਬੇਲੀ।
ਨੰਦੀਗ੍ਰਾਮ ਤੋਂ ਹਾਰ ਗਈ ਆਪ ਬੀਬੀ,
ਟੀਮ ਜਿੱਤ ਕੇ ਹਾਰ ਗਿਆ ਫੇਸ ਬੇਲੀ।
-ਤੀਸ ਮਾਰ ਖਾਂ
3 ਮਈ, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -