- Advertisement -
ਅੱਜ-ਨਾਮਾ
ਪੇਪਰ ਕੇਂਦਰ ਸਰਕਾਰ ਇੱਕ ਪੇਸ਼ ਕੀਤਾ,
ਕਾਂਗਰਸ ਰਾਜ ਦੇ ਗੁਨਾਹ ਗਿਣਾਏ ਬੇਲੀ।
ਟੈਲੀਕਾਮ, ਕੋਲਾ ਜਾਂ ਵੱਡਾ ਖੇਡ ਘਪਲਾ,
ਇੰਦਰਾ ਰਾਜ ਦੇ ਕੇਸ ਕਈ ਪਾਏ ਬੇਲੀ।
ਕਾਂਗਰਸ ਪਾਰਟੀ ਲੱਭਿਆ ਤੋੜ ਇਹਦਾ,
ਘੇਰਨ ਮੂਹਰਿਉਂ ਉਹ ਹਨ ਆਏ ਬੇਲੀ।
ਤੋੜਨ ਕਿੱਦਾਂ ਸਰਕਾਰ, ਕੀ ਪਾਪ ਕਰਦੇ,
ਉਨ੍ਹਾਂ ਦੇ ਪੇਪਰ ਆ ਕੱਢ ਵਿਛਾਏ ਬੇਲੀ।
ਹੋਣੀ ਚੋਣ ਜਿਹੀ ਐਤਕੀਂ ਕਿਸ ਤਰ੍ਹਾਂ ਦੀ,
ਕਰ’ਤੀ ਝਲਕ ਅਗੇਤੀ ਇਹ ਪੇਸ਼ ਬੇਲੀ।
ਰਿੜ੍ਹਦੀ ਗੱਡੀ ਨਿਵਾਣਾਂ ਤੱਕ ਜਾਊ ਕਿੱਥੇ,
ਟੁੱਕ-ਟੁੱਕ ਉਂਗਲਾਂ ਝਾਕੇਗਾ ਦੇਸ਼ ਬੇਲੀ।
-ਤੀਸ ਮਾਰ ਖਾਂ
ਫਰਵਰੀ 9, 2024
- Advertisement -