- Advertisement -
ਅੱਜ-ਨਾਮਾ
ਪੁੱਛੋ ਦਿੱਲੀ ਵਿੱਚ ਕਿਸੇ ਨੂੰ ਹਾਲ ਕੀ ਆ,
ਅੱਗੋਂ ਆਖਦਾ ਨਿਕਲ ਗਏ ਵੱਟ ਮਿੱਤਰ।
ਪੁੱਛੋ ਨਿਕਲ ਗਏ ਭਲਾ ਜੀ ਵੱਟ ਕਾਹਦੇ,
ਕਹਿੰਦੇ ਲੋਕਾਂ ਨੇ ਮਾਰੀ ਆ ਸੱਟ ਮਿੱਤਰ।
ਮੋਦੀ-ਸ਼ਾਹ-ਨਿਤੀਸ਼ ਸਭ ਫਿਰਨ ਖਾਲੀ,
ਕੇਜਰੀਵਾਲ ਗਿਆ ਖੱਟੀਆਂ ਖੱਟ ਮਿੱਤਰ।
ਉੱਡਦੇ ਫਿਰਦੇ ਅਸਮਾਨਾਂ `ਤੇ ਸਨ ਦੂਜੇ,
ਲਾਈ ਜਾਂਦੇ ਸੀ ਜਿੱਤਣ ਦੀ ਰੱਟ ਮਿੱਤਰ।
ਜਿਹੜੇ ਫਿਰਦੇ ਉਗਲੱਛਦੇ ਜ਼ਹਿਰ ਸੀ ਗੇ,
ਬਹਿ ਗਏ ਨੁੱਕਰੀਂ ਗੁੱਛੀਆਂ ਮਾਰ ਮਿੱਤਰ।
ਆਉਣਾ ਲੋਕਾਂ ਦੇ ਕੋਲ ਆ ਬੜਾ ਮੁਸ਼ਕਲ,
ਪਾਰਟੀ ਸਣੇ ਸਰਕਾਰ ਗਈ ਹਾਰ ਮਿੱਤਰ।
-ਤੀਸ ਮਾਰ ਖਾਂ
13 ਫ਼ਰਵਰੀ, 2020
- Advertisement -