- Advertisement -
ਅੱਜ-ਨਾਮਾ
ਪੁਲਸ ਵਾਲੇ ਨੇ ਗਾਇਆ ਹੈ ਨੋ-ਪਾਰਕਿੰਗ,
ਮਾਰਕਿੰਗ ਵਿੱਚ ਉਹਦੇ ਨੰਬਰ ਫੁੱਲ ਬੇਲੀ।
ਤੋਲ-ਤੁਕਾਂਤ ਦਾ ਕੋਈ ਨਾ ਫਰਕ ਪਾਇਆ,
ਵਰਤੀਆਂ ਸੁਰਾਂ ਸਨ ਸਮਝ ਕੇ ਕੁੱਲ ਬੇਲੀ।
ਸਮਝਾਉਣੀ ਲੋਕਾਂ ਨੂੰ ਦਿੱਤੀ ਹੈ ਕੰਮ ਵਾਲੀ,
ਹਟ ਜਾਉ ਕਰਨੋਂ ਭਾਈ ਦੋਸਤੋ ਭੁੱਲ ਬੇਲੀ।
ਕੀਤੀ ਗਲਤੀ, ਚਲਾਣ ਫਿਰ ਭੁਗਤਣਾ ਪਊ,
ਪਊਗੀ ਗਲਤੀ ਇਹ ਮਹਿੰਗੜੇ ਮੁੱਲ ਬੇਲੀ।
ਰੱਖਿਉ ਟਰੈਫਿਕ ਦਾ ਯਾਦ ਹਰ ਰੂਲ ਬੇਲੀ,
ਤੋੜਨਾ ਨਹੀਂਉਂ ਕੋਈ ਮੂਲ-ਅਸੂਲ ਬੇਲੀ।
ਰੱਜ-ਰੱਜ ਜੀਉ ਤੇ ਹੋਰਾਂ ਨੂੰ ਜਿਊਣ ਦੇਵੋ,
ਭੜਕਣਾ ਛੱਡ ਦਿਉ ਰਹੋ ਕੁਝ ਕੂਲ ਬੇਲੀ।
-ਤੀਸ ਮਾਰ ਖਾਂ
ਨਵੰਬਰ 22, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -