Tuesday, May 14, 2024

ਵਾਹਿਗੁਰੂ

spot_img
spot_img

ਨਾਰਵੇ ਦੀ ਸਿੱਖ ਸੰਗਤ ਨੇ ਉਹਨਾਂ ਖਿਲਾਫ ਹੁੰਦਾ ਵਿਤਕਰਾ ਖਤਮ ਕਰਵਾਉਣ ਲਈ ਹਰਸਿਮਰਤ ਬਾਦਲ ਦਾ ਕੀਤਾ ਧੰਨਵਾਦ

- Advertisement -

ਯੈੱਸ ਪੰਜਾਬ
ਚੰਡੀਗੜ੍ਹ, 22 ਅਕਤੂਬਰ, 2020 –
ਨਾਰਵੇ ਦੀ ਸਿੱਖ ਸੰਗਤ ਅਤੇ ਉਂਗੇ ਸਿੱਖਰ ਕੂਪਨਹੇਗਨ ਨੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਨਾਰਵੇ ਪੁਲਿਸ ਡਾਇਰੈਕਟੋਰੇਟ ਵੱਲੋਂ ਸਿੱਖਾਂ ਲਈ ਪਾਸਪੋਰਟ ਬਣਵਾਉਣ ਵੇਲੇ ਵਿਤਕਰੇਭਰਪੂਰ ਨੀਤੀ ਦਾ ਮਸਲਾ ਚੁੱਕਿਆ ਤੇ ਇਸ ਵਿਚ ਤਬਦੀਲੀਆਂ ਕਰਵਾਈਆਂ।

ਨਾਰਵੇ ਦੀ ਸਿੱਖ ਸੰਗਤ ਨੇ ਕੱਲ੍ਹ ਰਾਤ ਨਾਰਵੇ ਤੋਂ ਕੀਤੀ ਵਰਚੁਅਲ ਕਾਨਫਰੰਸ ਵਿਚ ਕਿਹਾ ਕਿ 2018 ਤੋਂ ਨਾਰਵੇ ਵਿਚ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਸੀ ਜਦੋਂ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹਨਾਂ ਨੂੰ ਪਾਸਪੋਰਟ ਵਾਸਤੇ ਫੋਟੋ ਖਿੱਚਵਾਉਣ ਲਈ ਆਪਣੇ ਕੰਨ ਨੰਗੇ ਕਰਨੇ ਪੈਣਗੇ। ਇਹਨਾਂ ਹੁਕਮਾਂ ਕਾਰਨ ਦਸਤਾਰਧਾਰੀ ਸਿੱਖਾਂ ਨੂੰ ਫੋਟੋ ਖਿੱਚਵਾਉਣ ਲਈ ਆਪਣੀਆਂ ਦਸਤਾਰਾਂ ਲਾਹੁਣੀਆਂ ਪੈਂਦੀਆਂ ਸਨ।

ਇਸੇ ਤਰੀਕੇ ਉਂਗੇ ਸਿੱਖਰ ਤੋਂ ਸੁਮੀਤ ਸਿੰਘ ਤੇ ਨੌਨਿਹਾਲ ਸਿੰਘ ਸਮੇਤ ਮੈਂਬਰਾਂ ਨੇ ਕਿਹਾ ਕਿ ਜਦੋਂ ਵੀ ਸਿੱਖ ਇਮੀਗਰੇਸ਼ਨ ਦਫਤਰ ਪੁੱਜਦੇ ਸਨ ਤਾਂ ਉਹਨਾਂ ਨੂੰ ਪਾਸਪੋਰਟ ’ਤੇ ਲੱਗੀ ਤਸਵੀਰ ਨਾਲ ਸ਼ਕਲ ਮੇਲ ਖਾਂਦੀ ਹੋਈ ਵਿਖਾਉਣ ਵਾਸਤੇ ਉਥੇ ਵੀ ਦਸਤਾਰ ਲਾਹੁਣੀ ਪੈਂਦੀ ਸੀ। ਉਹਨਾਂ ਕਿਹਾ ਕਿ ਕਿਸੇ ਵੀ ਸਿੱਖ ਨੂੰ ਜਨਤਕ ਤੌਰ ’ਤੇ ਆਪਣੀ ਦਸਤਾਰ ਲਾਹੁਣ ਤੇ ਫਿਰ ਬੰਨ ਲੈਣ ਵਾਸਤੇ ਕਹਿਣਾ ਬਹੁਤ ਹੀ ਅਪਮਾਨਜਨਕ ਹੁੰਦਾ ਹੈ।

ਨਾਰਵੇ ਸਰਕਾਰ ਵੱਲੋਂ ਇਸੇ ਮਹੀਨੇ ਤੋਂ ਇਹ ਹਦਾਇਤਾਂ ਵਾਪਸ ਲੈਣ ਦੇ ਫੈਸਲੇ ਮਗਰੋਂ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਸਤੰਬਰ 218 ਵਿਚ ਇਸ ਸਬੰਧੀ ਇਕ ਮੈਮੋਰੰਡਮ ਮਿਲਿਆ ਸੀ।

ਇਸ ਮਗਰੋਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ’ਤੇ ਕਮੇਟੀ ਗਠਿਤ ਕਰਨ ਵਾਸਤੇ ਕਿਹਾ ਸੀ। ਉਹਨਾਂ ਕਿਹਾ ਕਿ ਇਸ ਉਪਰੰਤ ਉਹਨਾਂ ਨੇ ਤਤਕਾਲੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਏਰਨਾ ਸੋਲਬਰਗ ਦੀ ਜਨਵਰੀ 2019 ਵਿਚ ਦਿੱਲੀ ਫੇਰੀ ਸਮੇਂ ਇਹ ਮਾਮਲਾ ਉਹਨਾਂ ਕੋਲ ਚੁੱਕਿਆ ਸੀ।

ਸ੍ਰੀਮਤੀ ਬਾਦਲ ਨੇ ਦੱਸਿਆ ਕਿ ਨਾਰਵੇ ਸਰਕਾਰ ਨੂੰ ਸਿੱਖ ਸਭਿਆਚਾਰ ਤੇ ਪਛਾਣ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਨਾਰਵੇ ਦੀ ਸਿੱਖ ਸੰਗਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹਾ ਕਰ ਲੈਣ ਤਾਂ ਫਿਰ ਅਜਿਹੇ ਹੁਕਮ ਮੁੜ ਜਾਰੀ ਨਹੀਂ ਹੋ ਸਕਣਗੇ। ਉਹਨਾਂ ਨੇ ਨਾਰਵੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧ ਵਿਚ ਫੈਸਲੇ ਲੈਣ ਤੋਂ ਪਹਿਲਾਂ ਨਾਰਵੇ ਦੀ ਸਿੱਖ ਸੰਗਤ ਨਾਲ ਵੀ ਸਲਾਹ ਮਸ਼ਵਰਾ ਕਰ ਲਿਆ ਕਰੇ।

ਸ੍ਰੀਮਤੀ ਬਾਦਲ ਨੇ ਨਾਰਵੇ ਦੀ ਸਿੱਖ ਸੰਗਤ ਨੂੰ ਭਰੋਸਾ ਦੁਆਇਆ ਕਿ ਉਹ ਦੁਨੀਆਂ ਭਰ ਵਿਚ ਸਿੱਖ ਸੰਗਤ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਨੇ ਇਟਲੀ ਵਿਚ ਜਿਹੜੇ ਪੰਜਾਬੀਆਂ ਦੇ ਪਾਸਪੋੋਰਟ ਗੁਆਚ ਗਏ ਸਨ, ਉਹ ਮੁੜ ਬਣਾਉਣੇ ਯਕੀਨੀ ਬਣਾਏ ਤਾਂ ਜੋ ਉਹਨਾਂ ਨੂੰ ਇਟਲੀ ਦੇ ਨਾਗਰਿਕ ਬਣਨ ਮਗਰੋਂ ਐਮਨੈਸਟੀ ਸਕੀਮ ਦਾ ਲਾਭ ਮਿਲ ਸਕੇ।

ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਕਦਮੀ ’ਤੇ ਹੀ ਦੁਨੀਆਂ ਭਰ ਵਿਚ ਭਾਰਤੀ ਸਫਾਰਤਖ਼ਾਨਿਆਂ ਵਿਚੋਂ ਕਾਲੀ ਸੂਚੀ ਖਤਮ ਹੋ ਹੈ ਅਤੇ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਮਿਲਿਆ ਹੈ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਿ੍ਹਆ ਜਾ ਸਕਿਆ ਹੈ।


Click here to Like us on Facebook


 

- Advertisement -

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਸੁਰਜੀਤ ਸਿੰਘ ਪਾਤਰ ਦੇ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਯੈੱਸ ਪੰਜਾਬ ਅੰਮ੍ਰਿਤਸਰ, 11 ਮਈ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਲਈ ‘ਐਪਲ’ ਅਧਾਰਿਤ ‘ਐਪ’ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 9 ਮਈ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।...

ਮਨੋਰੰਜਨ

ਢੰਡਾ ਨਿਆਲੀਵਾਲਾ ਨੇ ਨਵਾਂ ਵਿਸਫੋਟਕ ਟਰੈਕ- ਈਗੋ ਕਿਲਰ – ਰਿਲੀਜ਼ ਕੀਤਾ

ਯੈੱਸ ਪੰਜਾਬ 13 ਮਈ, 2024 ਆਪਣੇ ਹਿੱਟ ਟ੍ਰੈਕ "ਬਲਾਕ" ਦੀ ਵਧਦੀ ਸਫਲਤਾ ਅਤੇ 'ਅੱਪ ਟੂ ਯੂ' ਨਾਲ ਇੰਟਰਨੈੱਟ ਦੇ ਰੁਝਾਨਾਂ ਨੂੰ ਉਡਾਉਂਦੇ ਹੋਏ, ਉੱਘੇ ਕਲਾਕਾਰ ਢਾਂਡਾ ਨਿਆਲੀਵਾਲਾ ਆਪਣੀ ਤਾਜ਼ਾ ਰਿਲੀਜ਼, "ਈਗੋ ਕਿਲਰ" ਨਾਲ ਇੱਕ ਵਾਰ ਫਿਰ...

ਜੈਰੀ ਦੀ ਪਹਿਲੀ ਐਲਬਮ “RAW” ਪੰਜਾਬੀ ਸੰਗੀਤ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ

ਯੈੱਸ ਪੰਜਾਬ 9 ਮਈ, 2024 ਕੈਨੇਡੀਅਨ-ਅਧਾਰਤ ਸਿੰਗਰ ਜੈਰੀ ਆਪਣੀ ਪਹਿਲੀ ਐਲਬਮ 'ਰਾਅ' ਨਾਲ ਪੰਜਾਬੀ ਸੰਗੀਤ ਦੇ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਤਿਆਰ ਹੈ। "ਸ਼ੋਅਸਟਾਪਰ", "ਸ਼ੀ ਇਜ਼ ਦ ਵਨ" ਅਤੇ "ਟੌਪ ਫੇਮ" ਸਮੇਤ ਪਿਛਲੀਆਂ ਹਿੱਟਾਂ ਦੀ...

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਰੂਹਾਨੀ ਧੁਨਾਂ ਦੇ ਨਾਲ ਦਰਸ਼ਕਾਂ ਨੂੰ ਕੀਤਾ ਮੰਤਰਮੁਗਧ

ਯੈੱਸ ਪੰਜਾਬ 30 ਅਪ੍ਰੈਲ, 2024 ਮਸ਼ਹੂਰ ਸਿਡਨੀ ਓਪੇਰਾ ਹਾਊਸ, ਪ੍ਰਸਿੱਧ ਪੰਜਾਬੀ ਕਲਾਕਾਰ, ਡਾ: ਸਤਿੰਦਰ ਸਰਤਾਜ ਦੇ ਰੂਹਾਨੀ ਧੁਨਾਂ ਨਾਲ ਜੀਉਂਦਾ ਹੋਇਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇੱਕ...
spot_img

ਸੋਸ਼ਲ ਮੀਡੀਆ

223,128FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...