- Advertisement -
ਅੱਜ-ਨਾਮਾ
ਦਿੱਲੀ ਵਿੱਚ ਧਮੱਚੜ ਜਿਹਾ ਪਿਆ ਫਿਰਦਾ,
ਲੱਗ ਰਹੀ ਮੇਅਰ ਦੀ ਚੋਣ ਨਾ ਪਾਰ ਮੀਆਂ।
ਕੇਜਰੀਵਾਲ ਦੀ ਪਲਟਣ ਦੀ ਬਹੁ-ਗਿਣਤੀ,
ਮੰਨ ਰਹੀ ਭਾਜਪਾ ਟੀਮ ਨਹੀਂ ਹਾਰ ਮੀਆਂ।
ਅਖਾੜਾ ਹਾਊਸ ਦੇ ਅੰਦਰ ਵੀ ਭਖੀ ਜਾਂਦਾ,
ਵਿੰਹਦਾ ਭਾਰਤ ਤੇ ਵਿੰਹਦਾ ਸੰਸਾਰ ਮੀਆਂ।
ਵਧ ਗਿਆ ਮੈਂਬਰਾਂ ਦਾ ਚੋਖਾ ਭਾਅ ਸੁਣਿਆ,
ਸੁਣ ਕੇ ਰਕਮ ਨਹੀਂ ਹੋਏ ਇਤਬਾਰ ਮੀਆਂ।
ਉੱਡਦੀ ਖਿੱਲੀ ਸੰਸਾਰ ਵਿੱਚ, ਫਿਕਰ ਨਾਹੀਂ,
ਦੁਖੀ ਆ ਲੋਕ ਤੇ ਦੁਖੀ ਉਹ ਰਹਿਣ ਮੀਆਂ।
ਮੋੜਾ ਪੈਂਦਾ ਇਸ ਦੇਸ਼ ਵਿੱਚ ਦਿੱਸਦਾ ਨਹੀਂ,
ਕੁਲੱਛਣੇ ਪਾਸੇ ਨੂੰ ਜਾ ਰਿਹਾ ਵਹਿਣ ਮੀਆਂ।
-ਤੀਸ ਮਾਰ ਖਾਂ
24 ਜਨਵਰੀ, 2023
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -