- Advertisement -
ਅੱਜ-ਨਾਮਾ
ਥਾਂਉਂ-ਥਾਂ ਲੱਗੀ ਪਈ ਜਾਪਦੀ ਘਾਤ ਜਿੱਦਾਂ,
ਬਹੁਤੇ ਸਰਗਰਮ ਪੰਜਾਬ ਵਿੱਚ ਠੱਗ ਬੇਲੀ।
ਫਸਦਾ ਦਿੱਸਦਾ ਸ਼ਿਕਾਰ ਇਹ ਰਗੜ ਦੇਂਦੇ,
ਨਿਕਲਿਆ ਧੂੰਆਂ ਨਾ ਦਿੱਸੀ ਹੈ ਅੱਗ ਬੇਲੀ।
ਖੜਾ-ਖੜੋਤਾ ਇਹ ਬੰਦਾ ਤੱਕ ਵੇਚ ਛੱਡਣ,
ਵੇਚ ਦੇਣ ਬੰਦਾ ਤਾਂ ਦਿੱਸੇ ਪਈ ਪੱਗ ਬੇਲੀ।
ਜੀਹਦਾ ਵੇਚਿਆ ਮਾਲ, ਉਹ ਜਾਣਦਾ ਨਹੀਂ,
ਸਕਿਆ ਪਤਾ ਨਹੀਂ ਕਦੀ ਕੋਈ ਲੱਗ ਬੇਲੀ।
ਗੁੰਝਲਦਾਰ ਜਿਹਾ ਸਿਸਟਮ ਆ ਜਾਂਚ ਵਾਲਾ,
ਰਹਿੰਦੇ ਕੇਸ ਇਹ ਅਕਸਰ ਲਟਕਾਏ ਬੇਲੀ।
ਜੋ ਵੀ ਲੁੱਟਿਆ ਗਿਆ ਰੋਂਦਾ ਏ ਰਹਿ ਜਾਂਦਾ,
ਬੀਤਿਆ ਵਕਤ ਨਾ ਹੱਥੀਂ ਫਿਰ ਆਏ ਬੇਲੀ।
-ਤੀਸ ਮਾਰ ਖਾਂ
ਮਾਰਚ 12, 2024
- Advertisement -