- Advertisement -
ਅੱਜ-ਨਾਮਾ
ਚੜ੍ਹਿਆ ਆ ਰਿਹਾ ਜਿੱਦਾਂ ਟਰੰਪ ਲੱਗਦਾ,
ਹੋਣਾ ਬਾਇਡੇਨ ਦੇ ਨਾਲ ਹੀ ਭੇੜ ਮੀਆਂ।
ਦੋਵੇਂ ਲੱਗਦੇ ਮਜ਼ਬੂਤ ਹਨ ਪਾਰਟੀ ਵਿੱਚ,
ਮੁੱਢਲਾ ਜਾਪਦਾ ਇੱਕੋ ਜਿਹਾ ਗੇੜ ਮੀਆਂ।
ਦਾਅਵੇ ਦੋਵੇਂ ਹੀ ਇਹੋ ਜਿਹੇ ਕਰੀ ਜਾਂਦੇ,
ਦੇਣੇ ਨੇ ਵਿਰੋਧ ਦੇ ਕਦਮ ਉਖੇੜ ਮੀਆਂ।
ਮਾੜੇ ਬੰਦੇ ਨਾ ਬਾਇਡੇਨ ਦੇ ਨਾਲ ਜੁੜਦੇ,
ਕਰਨ ਟਰੰਪ ਦਾ ਸਾਊ ਨਹੀਂ ਨੇੜ ਮੀਆਂ।
ਜਾਪਦਾ ਇਹੀ ਦੁਰਾਡੇ ਜਿਹਾਂ ਬੈਠਿਆਂ ਨੂੰ,
ਪਤਾ ਨਹੀਂ ਅਸਲ ਨੇ ਕੀ ਹਾਲਾਤ ਮੀਆਂ।
ਜਿਹੜਾ ਜਿੱਤਿਆ, ਕਰੂਗਾ ਸਾਫ ਦਾਅਵਾ,
ਕੀਤਾ ਈ ਨੇਕੀ ਨੇ ਬਦੀ ਨੂੰ ਮਾਤ ਮੀਆਂ।
-ਤੀਸ ਮਾਰ ਖਾਂ
ਮਾਰਚ 14, 2024
- Advertisement -