- Advertisement -
ਅੱਜ-ਨਾਮਾ
ਚੋਣਾਂ ਲੜਨ-ਲੜਾਉਣ ਲਈ ਸ਼ੌਕ ਵਾਲੇ,
ਲੀਡਰ ਹੋਏ ਸਨ ਕਈ ਸਰਗਰਮ ਬੇਲੀ।
ਫੁੰਕਾਰੇ ਮਾਰਨ ਦੀ ਛੱਡੀ ਸੀ ਆਮ ਨੀਤੀ,
ਬੋਲ-ਬਾਣੀ ਫਿਰ ਕੀਤੀ ਸੀ ਨਰਮ ਬੇਲੀ।
ਮਾਫੀ ਮੰਗਣੇ ਲਈ ਗਲਤ ਕਾਰਿਆਂ ਦੀ,
ਲਿਆਂਦੇ ਜੋੜ ਸਨ ਬੰਦੇ ਬੇਸ਼ਰਮ ਬੇਲੀ।
ਢੱਕਣ ਖੁੱਲ੍ਹ ਗਏ ਸਨ ਦਾਰੂ ਸ਼ੀਸ਼ੀਆਂ ਦੇ,
ਲੱਗਾ ਜਿੱਤਣ ਦਾ ਹੋਣ ਫਿਰ ਭਰਮ ਬੇਲੀ।
ਮਾੜੀ ਖਬਰ ਸੀ ਕਿਸੇ ਫਿਰ ਆਣ ਦਿੱਤੀ,
ਹੋਣੀ ਸ਼ਹਿਰਾਂ ਦੀ ਅਜੇ ਨਹੀਂ ਚੋਣ ਬੇਲੀ।
ਪੈਸਾ ਦਾਰੂ`ਤੇ ਲਿਆ ਸੀ ਖਰਚ ਕਾਹਨੂੰ,
ਰੋਣਾ ਪਿਆ ਫਿਰ ਖਰਚ ਦਾ ਰੋਣ ਬੇਲੀ।
-ਤੀਸ ਮਾਰ ਖਾਂ
ਦਸੰਬਰ 29, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -