- Advertisement -
ਅੱਜ-ਨਾਮਾ
ਗੱਡੀ ਗੁਜਰਾਤ ਵੱਲ ਜਦੋਂ ਸੀ ਰਿੜ੍ਹੀ ਜਾਂਦੀ,
ਦਿੱਲੀ ਸ਼ਹਿਰ ਵੱਲ ਭੇੜ ਪਿਆ ਚੱਲ ਬੇਲੀ।
ਸ਼ਹਿਰ ਦੀ ਚੋਣ ਲਈ ਪਾਉਣਗੇ ਲੋਕ ਵੋਟਾਂ,
ਹਰ ਇੱਕ ਨਜ਼ਰ ਆ ਦਿੱਲੀ ਦੇ ਵੱਲ ਬੇਲੀ।
ਕਾਂਗਰਸ ਦਿੱਲੀ ਨਹੀਂ ਰੜਕਦੀ ਖਾਸ ਜਾਪੇ,
ਪਾਰਟੀਆਂ ਦੋਂਹ ਦੇ ਖੜਕ ਰਹੇ ਟੱਲ ਬੇਲੀ।
ਕੇਜਰੀਵਾਲ ਜਾਂ ਮੋਦੀ ਦੀਆਂ ਭਿੜਨ ਟੀਮਾਂ,
ਕੱਟਦੀਆਂ ਦੋਵੇਂ ਬਈ ਦੂਜੇ ਦੀ ਗੱਲ ਬੇਲੀ।
ਸਮੱਸਿਆ ਹੱਲ ਨਾ ਹੁੰਦੀ ਕੋਈ ਜਾਪਦੀ ਊ,
ਉਲਟਾ ਵਧਦਾ ਅੰਬਾਰ ਪਿਆ ਜਾਏ ਬੇਲੀ।
ਹਰ ਇੱਕ ਪਾਰਟੀ ਵਾਅਦੇ ਤਾਂ ਕਰੀ ਜਾਂਦੀ,
ਬੇਸੱLਕ ਧਰਵਾਸ ਨਾ ਕਿਸੇ ਨੂੰ ਆਏ ਬੇਲੀ।
-ਤੀਸ ਮਾਰ ਖਾਂ
ਨਵੰਬਰ 29, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -