ਯੈੱਸ ਪੰਜਾਬ
ਚੰਡੀਗੜ੍ਹ, 19 ਜਨਵਰੀ, 2022:
ਭਾਰਤੀ ਕਿਸਾਨ ਯੂਨੀਅਨ ਚੜ੍ਹੂਨੀ ਦੇ ਮੁਖ਼ੀ ਕਿਸਾਨ ਆਗੂ ਸ: ਗੁਰਨਾਮ ਸਿੰਘ ਚੜ੍ਹੂਨੀ ਨੇ ਅੱਜ ਪੰਜਾਬ ਚੋਣਾਂ ਲਈ ਆਪਣੀ ਨਵੀਂ ਬਣਾਈ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਦੇ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।
ਸ: ਚੜ੍ਹੂਨੀ ਦੀ ਪਾਰਟੀ ਸ: ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚਾ ਨਾਲ ਮਿਲ ਕੇ ਚੋਣਾਂ ਲੜੇਗੀ ਜਿਸਨੇ ਸ: ਚੜ੍ਹੂਨੀ ਦੀ ਪਾਰਟੀ ਨੂੰ 10 ਸੀਟਾਂ ਛੱਡੀਆਂ ਹਨ। ਬਾਕੀ 107 ਸੀਟਾਂ ’ਤੇ ਸੰਯੁਕਤ ਸਮਾਜ ਮੋਰਚਾ ਚੋਣ ਲੜੇਗਾ।
ਸ:ਚੜੂ੍ਹਨੀ ਨੇ ਅੱਜ 9 ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਬਾਕੀ ਰਹਿੰਦੇ ਇਕ ਹਲਕੇ ਭੁਲੱਥ ਦਾ ਉਮੀਦਵਾਰ ਬਾਅਦ ਵਿੱਚ ਐਲਾਨਿਆ ਜਾਵੇਗਾ।
ਸ:ਚੜ੍ਹੂਨੀ ਵੱਲੋਂ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਰੀ ਕੀਤੀ ਗਈ ਸੂਚੀ ਅਨੁਸਾਰ ਹੇਠ ਲਿਖ਼ੇ ਉਮੀਦਵਾਰ ਐਲਾਨੇ ਗਏ ਹਨ।
ਸਮਾਣਾ: ਰਸ਼ਪਾਲ ਸਿੰਘ ਜੌੜਾਮਾਜਰਾ
ਫ਼ਤਹਿਗੜ੍ਹ ਸਾਹਿਬ: ਸਰਬਜੀਤ ਸਿੰਘ ਮੱਖਣ
ਨਾਭਾ: ਬਰਿੰਦਰ ਕੁਮਾਰ ਬਿੱਟੂ
ਅਜਨਾਲਾ: ਚਰਨਜੀਤ ਸਿੰਘ ਗਾਲਿਬ
ਦਾਖ਼ਾ: ਹਰਪ੍ਰੀਤ ਸਿੰਘ ਮਖ਼ੂ
ਗੁਰਦਾਸਪੁਰ: ਇੰਦਰਾਪਲ ਸਿੰਘ
ਸ਼ਾਹਕੋਟ: ਡਾ:ਜਗਤਾਰ ਸਿੰਘ ਚੰਦੀ
ਸੰਗਰੂਰ: ਜਗਦੀਪ ਮਿੰਟੂ ਤੂਰ
ਦਿੜਬਾ: ਮਾਲਵਿੰਦਰ ਸਿੰਘ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ