Friday, April 26, 2024

ਵਾਹਿਗੁਰੂ

spot_img
spot_img

ਗੁਰਦੁਆਰਾ ਮਜਨੂੰ ਕਾ ਟਿੱਲਾ ਮਾਮਲਾ: ਸਿਰਸਾ ਨੇ ਸੰਗਤ ਨਾਲ ਬੇਗਾਨਾ ਵਿਉਹਾਰ ਕਰ ਕੇ ਗੁਨਾਹ ਕੀਤਾ: ਪਰਮਿੰਦਰ ਸਿੰਘ

- Advertisement -

ਨਵੀਂ ਦਿੱਲੀ, 1 ਅਪ੍ਰੈਲ, 2020  –

ਗੁਰਦਵਾਰਾ ਮਜਨੂੰ ਟੀਲਾ ਸਾਹਿਬ ਪਰਿਸਰ ਤੋ ਪੰਜਾਬ ਦੇ ਰਹਿਣ ਵਾਲੇ 200 ਤੋਂ ਜ਼ਿਆਦਾ ਲੋਕਾਂ ਨੂੰ ‘ਕੋਰੋਨਾ’ ਦਾ ਸੰਭਾਵਿਕ ਮਰੀਜ਼ ਸਮਝ ਕੇ ਪ੍ਰਸ਼ਾਸਨ ਵੱਲੋਂ ਕਵਾਿਰੰਟਾਇਨ ਕਰਨ ਲਈ ਲੈ ਜਾਉਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਪੂਰਨ ਤੋਰ ‘ਤੇ ਜ਼ਿੰਮੇਵਾਰ ਹੈ । ਉਕਤ ਇਲਜ਼ਾਮ ‘ਜਾਗੋ’ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਵਿਅਕਤ ਕੀਤੇ ਹੈ ।

ਪਰਮਿੰਦਰ ਨੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਲਗਾਤਾਰ ਆਪਣੇ ਅਹੁਦੇ ਦੇ ਮਾਣ ਨੂੰ ਗੰਦਲਾਂ ਕਰ ਰਹੇ ਹਨ ਅਤੇ ਝੂਠ ਬੋਲ ਕੇ ਮੀਡੀਆ ਨੂੰ ਗੁਮਰਾਹ ਕਰ ਰਹੇ ਹਨ। ਪਹਿਲਾਂ ਸੰਗਤ ਨੂੰ ਗੁਰੂ-ਘਰ ਬੁਲਾਉਂਦੇ ਹਨ, ਬਾਅਦ ਵਿੱਚ ਪਛਾਣਨ ਤੋਂ ਹੀ ਇਨਕਾਰ ਕਰ ਦਿੰਦੇ ਹਨ। ਇਹ ਸਿੱਖ ਪਰੰਪਰਾ ਦੇ ਅਨੁਸਾਰ ਬਹੁਤ ਵੱਡਾ ਗੁਨਾਹ ਹੈ, ਸ਼ੁਕਰ ਹੈ ਸਿਰਸਾ ਨੇ ਕਦੇ ਕਿਸੇ ਅਕਾਲੀ ਮੋਰਚੇ ਦੀ ਅਗਵਾਈ ਨਹੀਂ ਕੀਤੀ, ਇਹ ਤਾਂ ਸੰਗਤ ਨੂੰ ਮਰਨ ਲਈ ਅੱਗੇ ਕਰ ਕੇ ਪਿੱਛੇ ਤੋਂ ਖਿਸਕ ਜਾਉਂਦੇ।

ਪਰਮਿੰਦਰ ਨੇ ਦੱਸਿਆ ਕਿ ਸਿਰਸਾ ਨੇ ਪਹਿਲਾਂ 28 ਮਾਰਚ 2020 ਨੂੰ ਦਿੱਲੀ ਵਿੱਚ ਫਸੇ ਹੋਏ ਪੰਜਾਬ ਦੇ ਲੋਕਾਂ ਨੂੰ ਪੰਜਾਬ ਭੇਜਣ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਜਰੀਏ ਘੋਸ਼ਣਾ ਕੀਤੀ। ਜਿਸ ਵਿੱਚ ਸਿਰਸੇ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ 29 ਮਾਰਚ ਨੂੰ ਸਵੇਰੇ 6 ਵਜੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਵੱਲੋਂ 2 ਬੱਸਾਂ ਜਾਣਗੀਆਂ ।

ਇਸ ਤੋਂ ਪਹਿਲਾਂ ਸ਼ਰੋਮਣੀ ਕਮੇਟੀ ਨੇ ਵੀ ਦਿੱਲੀ ਦੇ ਮਜਨੂੰ ਟੀਲਾ ਸਾਹਿਬ ਤੋਂ 27 ਮਾਰਚ ਨੂੰ ਸਵੇਰੇ 9.30 ਵਜੇ ਬੱਸਾਂ ਭੇਜਣ ਦਾ ਐਲਾਨ ਕੀਤਾ ਸੀ। ਜਿਸ ਦੇ ਬਾਅਦ 29 ਮਾਰਚ ਨੂੰ ਸਵੇਰੇ 5 ਵਜੇ ਪੰਜਾਬ ਜਾਉਣ ਦੇ ਇੱਛਕ 400 ਲੋਕ ਗੁਰਦੁਆਰਾ ਸਾਹਿਬ ਪਹੁੰਚ ਗਏ। ਜਿਨ੍ਹਾਂ ਦੇ ਨਾਮ ਅਤੇ ਆਧਾਰ ਕਾਰਡ ਦੀ ਬਕਾਇਦਾ ਕਮੇਟੀ ਨੇ ਆਪਣੇ ਰਜਿਸਟਰ ਵਿੱਚ ਇੰਟਰੀ ਕੀਤੀ।

ਉਸ ਸਮੇਂ 2 ਬੱਸਾਂ ਨੂੰ ਰਵਾਨਾ ਕਰਨ ਆਏ ਕਮੇਟੀ ਦੇ ਜੁਆਇੰਟ ਸਕੱਤਰ ਹਰਵਿੰਦਰ ਸਿੰਘ ਕੇਪੀ ਨੇ ਰਹਿ ਗਏ ਬਾਕੀ ਲੋਕਾਂ ਨੂੰ ਕਮੇਟੀ ਵੱਲੋਂ ਜਲਦੀ ਭੇਜਣ ਦਾ ਦਿਲਾਸਾ ਵੀ ਦਿੱਤਾ ਸੀ । ਨਾਲ ਹੀ ਕਮੇਟੀ ਨੇ 2 ਬੱਸਾਂ ਭੇਜਣ ਉੱਤੇ ਮੀਡੀਆ ਨੂੰ ਬਿਆਨ ਜਾਰੀ ਕਰ ਕੇ ਆਪਣੀ ਪਿੱਠ ਵੀ ਥਾਪੜੀ ਸੀ ।

ਪਰਮਿੰਦਰ ਨੇ ਕਿਹਾ ਕਿ ਸਿਰਸਾ ਨੇ ਸੰਗਤ ਦੇ ਨਾਲ ਬਹੁਤ ਧੋਖਾ ਕੀਤਾ ਹੈ, ਜੋ ਲੋਕ ਆਪਣੇ ਪਰਿਵਾਰਿਕ ਮੈਂਬਰਾਂ ਦੇ ਕੋਲ ਲਾਕਡਾਉਨ ਦੌਰਾਨ ਜਲਦੀ ਪਹੁੰਚਣ ਦੀ ਆਸ ਮਨ ਵਿੱਚ ਰੱਖ ਕੇ ਗੁਰੂ-ਘਰ ਆਏ ਸਨ, ਉਨ੍ਹਾਂ ਨੂੰ ਘਰ ਭੇਜਣ ਦੀ ਬਜਾਏ ਸਿਰਸਾ ਨੇ ਆਪਣੀ ਲਾਪਰਵਾਹੀ ਨਾਲ ਕਵਾਜਰੰਟਾਇਨ ਸੈਂਟਰ ਭਿਜਵਾ ਦਿੱਤਾ ਹੈ।

ਨਾਲ ਹੀ ਉਨ੍ਹਾਂ ਵਿੱਚ ਕੋਰੋਨਾ ਸੰਕਰਮਣ ਹੋਣ ਦੀ ਸੰਭਾਵਨਾ ਵੀ ਪੈਦਾ ਕਰ ਦਿੱਤੀ ਹੈ, ਕਿਉਂਕਿ ਜਾਣਕਾਰੀ ਅਨੁਸਾਰ ਗੁਰਦਵਾਰੇ ਤੋਂ ਅੱਜ 4 ਦਿਨ ਬਾਅਦ ਬਾਹਰ ਕੱਢੇ ਗਏ ਲੋਕਾਂ ਵਿੱਚੋਂ ਕੁੱਝ ਲੋਕ ਹਾਲ ਹੀ ਵਿੱਚ ਵਿਦੇਸ਼ ਤੋਂ ਯਾਤਰਾ ਕਰ ਕੇ ਵੀ ਪਰਤੇ ਸਨ। ਪਰਮਿੰਦਰ ਨੇ ਸਿਰਸਾ ਵੱਲੋਂ ਅੱਜ ਦਿੱਤੇ ਗਏ ਬਿਆਨ ਨੂੰ ਝੂਠ ਦਾ ਪੁਲੰਦਾ ਵੀ ਦੱਸਿਆ । ਜਿਸ ਵਿੱਚ ਸਿਰਸਾ ਨੇ ਇਹਨਾਂ ਲੋਕਾਂ ਦੇ ਰਾਹਗੀਰ ਵਜੋਂ ਗੁਰਦਵਾਰਾ ਪਰਿਸਰ ਵਿੱਚ ਦਾਖਿਲ ਹੋਣ ਦਾ ਹਵਾਲਾ ਦਿੱਤਾ ਸੀ। ਪਰਮਿੰਦਰ ਨੇ ਸਵਾਲ ਪੁੱਛਿਆ ਕੀ ਸਿਰਸਾ ਆਪਣੀ ਨਾਕਾਮੀ ਛੁਪਾਉਣ ਲਈ ਇੰਨਾ ਵੱਡਾ ਝੂਠ ਬੋਲ ਰਹੇ ਹਨ ?


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,175FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...