Friday, April 26, 2024

ਵਾਹਿਗੁਰੂ

spot_img
spot_img

ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ‘ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ’ ਲਈ ਅੰਮ੍ਰਿਤਸਰੀ ਲਹਿਜ਼ੇ ’ਚ ਪੰਜਾਬੀ ਸਿੱਖਣ ਦੀਆਂ ਮੁਸ਼ਕਿਲਾਂ

- Advertisement -

ਚੰਡੀਗੜ੍ਹ 8 ਮਈ 2019:

ਪੰਜਾਬ ਆਪਣੇ ਵਿਲੱਖਣ ਸਭਿਆਚਾਰ, ਗੀਤਾਂ, ਲੋਕਾਂ ਦੇ ਰਹਿਣ ਸਹਿਣ ਅਤੇ ਖੇਤੀਬਾੜੀ ਕਰਕੇ ਬਹੁਤ ਪ੍ਰਸਿੱਧ ਹੈ। ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ 3 ਮੁੱਖ ਹਿੱਸਿਆਂ ਜਿਵੇਂ ਕਿ ਦੋਆਬਾ, ਮਾਲਵਾ ਅਤੇ ਮਾਝਾ ਵਿੱਚ ਵੰਡਿਆ ਹੋਇਆ ਹੈ। ਅਤੇ ਲੋਕਾਂ ਦੇ ਇਹਨਾਂ 3 ਹਿੱਸਿਆਂ ਚ ਪੰਜਾਬੀ ਬੋਲਣ ਦਾ ਤਰੀਕਾ ਬਿਲਕੁਲ ਅਲੱਗ ਅਲੱਗ ਹੈ। ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਰਹਿਣ ਸਹਿਣ ਦੂਸਰੇ ਇਲਾਕੇ ਦੇ ਲੋਕਾਂ ਨਾਲੋਂ ਵੱਖਰਾ ਹੁੰਦਾ ਹੈ।

ਹੁਣ ਸਾਡੇ ਇੱਕ ਪੰਜਾਬੀ ਅਦਾਕਾਰ ਆਪਣੀ ਫਿਲਮ ਲਈ ਇੱਕ ਬੋਲੀ ਨੂੰ ਸਿੱਖਣ ਲਈ ਬਹੁਤ ਮਸ਼ੱਕਤ ਕੀਤੀ। ਉਹ ਅਦਾਕਾਰ ਕੋਈ ਹੋਰ ਨਹੀਂ ਖੁਦ ਗਿੱਪੀ ਗਰੇਵਾਲ ਹਨ। ਆਪਣੀ ਆਉਣ ਵਾਲੀ ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਚ ਗਿੱਪੀ ਇੱਕ ਅੰਮ੍ਰਿਤਸਰੀ ਮੁੰਡੇ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੀ ਪੂਰੀ ਜ਼ਿੰਦਗੀ ਅੰਮ੍ਰਿਤਸਰ ਚ ਹੀ ਰਿਹਾ ਹੈ। ਇਸ ਲਈ ਉਸ ਬੋਲੀ ਨੂੰ ਪੂਰੀ ਚੰਗੀ ਤਰਾਂ ਸਿੱਖਣ ਲਈ ਗਿੱਪੀ ਗਰੇਵਾਲ ਨੇ ਬਹੁਤ ਹੀ ਮਿਹਨਤ ਕੀਤੀ।

ਲੁਧਿਆਣਾ ਇਲਾਕੇ ਦੇ ਇੱਕ ਪਿੰਡ ਤੋਂ ਆਉਣ ਕਾਰਨ ਜੋ ਕਿ ਮਾਲਵੇ ਦਾ ਹਿੱਸਾ ਹੈ, ਗਿੱਪੀ ਗਰੇਵਾਲ ਲਈ ਤੁਰੰਤ ਅੰਮ੍ਰਿਤਸਰੀ ਬੋਲੀ ਸਿੱਖਣਾ ਬਹੁਤ ਮੁਸ਼ਕਿਲ ਰਿਹਾ ਜੋ ਪੰਜਾਬ ਦੇ ਮਾਝੇ ਇਲਾਕੇ ਦਾ ਹਿੱਸਾ ਹੈ। ਅਤੇ ਉਹਨਾਂ ਦੇ ਹਰ ਡਾਇਲਾਗ ਉਚਿਤ ਹੋਵੇ ਇਸ ਲਈ ਹਰ ਵਕਤ ਸੈੱਟ ਤੇ ਇੱਕ ਭਾਸ਼ਾ ਮਾਹਿਰ ਹੁੰਦਾ ਸੀ ਜੋ ਉਹਨਾਂ ਦੀ ਹਮੇਸ਼ਾ ਮਦਦ ਕਰਦਾ ਸੀ।

ਆਪਣੇ ਹਰ ਡਾਇਲਾਗ ਨੂੰ ਪ੍ਰਪੱਕਤਾ ਨਾਲ ਬੋਲਣ ਦੀ ਮੁਸ਼ਕਿਲ ਬਾਰੇ ਗੱਲ ਕਰਦੇ ਹੋਏ ਗਿੱਪੀ ਗਰੇਵਾਲ ਨੇ ਕਿਹਾ, “ਮੈਂ ਲੁਧਿਆਣਾ ਤੋਂ ਹਾਂ ਜੋ ਮਾਲਵੇ ਦਾ ਹਿੱਸਾ ਹੈ। ਅਤੇ ਸਾਡੀ ਬੋਲੀ ਮਾਝੇ ਦੀ ਬੋਲੀ ਤੋਂ ਕਾਫੀ ਵੱਖਰੀ ਹੈ। ਇਸ ਲਈ ਬਿਲਕੁਲ ਸਹੀ ਟੋਨ, ਭਾਸ਼ਾ ਦੀ ਰਿਧਮ ਲਈ ਮੈਂ ਹਮੇਸ਼ ਕੋਸ਼ਿਸ਼ ਕਰਦਾ ਸੀ ਉੱਥੇ ਦੇ ਲੋਕਾਂ ਨਾਲ ਗੱਲ ਕਰਾਂ ਅਤੇ ਉਹ ਕਿਵੇਂ ਬੋਲਦੇ ਹਨ ਉਹ ਸਮਝ ਸਕਾਂ।

ਪਹਿਲੀ ਵਾਰ ਮੈਂਨੂੰ ਆਪਣੇ ਡਾਇਲਾਗ ਯਾਦ ਕਰਨੇ ਪਏ ਜੋ ਮੈਨੂੰ ਬਹੁਤ ਹੀ ਮੁਸ਼ਕਿਲ ਲੱਗਾ। ਪਰ ਮੈਂਨੂੰ ਨਵੀਂ ਬੋਲੀ ਸਿੱਖ ਕੇ ਬਹੁਤ ਹੀ ਮਜ਼ਾ ਆਇਆ। ਮੈਂ ਉਮੀਦ ਕਰਦਾ ਹਾਂ ਕਿ ਮੈਂ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਿਆ ਹੋਵਾਂ ਅਤੇ ਲੋਕ ਇਸਨੂੰ ਪਸੰਦ ਕਰਨਗੇ।”

ਜੇ ਗੱਲ ਕਰੀਏ ਸਰਗੁਣ ਮਹਿਤਾ ਦੀ ਜੋ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਵਿੱਚ ਹਨ ਉਹਨਾਂ ਨੂੰ ਇਸ ਤਰਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਫਿਲਮ ਵਿੱਚ ਇੱਕ ਚੰਡੀਗੜ੍ਹ ਦੀ ਕੁੜੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉਹਨਾਂ ਨੂੰ ਆਪਣੇ ਡਾਇਲਾਗ ਬੋਲਣ ਵਿੱਚ ਕੋਈ ਦਿੱਕਤ ਨਹੀਂ ਆਈ।

ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਫਿਲਮ ਦੋ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰੇਗੀ ਜੋ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹਨ ਫਿਰ ਵੀ ਇੱਕ ਦੂਸਰੇ ਦਾ ਸਾਥ ਪਸੰਦ ਕਰਦੇ ਹਨ। ਇਸ ਫਿਲਮ ਨੂੰ ਕਰਨ ਆਰ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਸੁਮਿਤ ਦੱਤ, ਡ੍ਰੀਮਬੂਕ ਅਤੇ ਲਿਓਸਟ੍ਰਾਇਡ ਏੰਟਰਟੇਨਮੇੰਟ ਦੀ ਪੇਸ਼ਕਸ਼ ਹੈ।

ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਇਸ ਫਿਲਮ ਦਾ ਵਿਸ਼ਵ ਵਿਤਰਣ ਕੀਤਾ ਹੈ। ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਰਿਲੀਜ਼ ਹੋਵੇਗੀ।

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,174FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...