Friday, April 26, 2024

ਵਾਹਿਗੁਰੂ

spot_img
spot_img

ਗਿੱਪੀ ਗਰੇਵਾਲ ਦੇ ਗ਼ੀਤ ‘ਆਸਕ ਦੈਮ’ ਨੇ ਰਚਿਆ ਇਤਿਹਾਸ, ਪ੍ਰੀਮੀਅਰ ਦੌਰਾਨ ਸਭ ਤੋਂ ਵੱਧ ਕਮੈਂਟਸ ਵਾਲਾ ਗ਼ੀਤ ਬਣਿਆ

- Advertisement -

ਚੰਡੀਗੜ੍ਹ, ਸਤੰਬਰ 23, 2020:

ਗਿੱਪੀ ਗਰੇਵਾਲ, ਹਰ ਅਰਥ ਵਿੱਚ ਸਫਲਤਾ ਦਾ ਇਕ ਨਾਮ ਸਮਾਨਾਰਥੀ ਹੈ। ਕੈਰੀ ਓਨ ਜੱਟਾ, ਮੰਜੇ ਬਿਸਤਰੇ ਅਤੇ ਅਰਦਾਸ ਵਰਗੀਆਂ ਫਿਲਮਾਂ ਨਾਲ ਆਪਣੀ ਜਗ੍ਹਾ ਬਣਾਉਂਦੇ ਹੋਏ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਤੋਂ ਲੈ ਕੇ ਬਾਕਸ ਆਫਿਸ ਦੇ ਸਭ ਤੋਂ ਵੱਡੇ ਰਿਕਾਰਡਾਂ ਨੂੰ ਤੋੜਣ ਤੱਕ, ਗਿੱਪੀ ਗਰੇਵਾਲ ਨੇ ਆਪਣੇ ਆਪ ਨੂੰ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਕੰਨਟੈਂਟ ਕਿੰਗ ਸਾਬਤ ਕੀਤਾ ਹੈ। ਆਪਣੀ ਸਫਲਤਾ ਵਿੱਚ ਇਕ ਹੋਰ ਖੰਭ ਜੋੜਦਿਆਂ, ਗਿੱਪੀ ਗਰੇਵਾਲ ਦੇ ਗਾਣੇ ‘Ask’em’ ਦੇ ਪ੍ਰੀਮੀਅਰ ਦੇ ਅੰਦਰ ਸਭ ਤੋਂ ਵੱਧ ਕਮੇਂਟਸ ਵਾਲੀ ਵੀਡੀਓ ਬਣਕੇ ਇਤਿਹਾਸ ਰਚਿਆ।

ਹਾਲ ਹੀ ਵਿੱਚ, ਗਿੱਪੀ ਗਰੇਵਾਲ ਨੇ ਆਪਣੀ ਐਲਬਮ ‘ਦਿ ਮੇਨ ਮੈਨ’ ਦੀ ਘੋਸ਼ਣਾ ਕੀਤੀ ਜਿਸ ਵਿੱਚ ਸਾਰੀਆਂ ਸ਼ੈਲੀਆਂ ਦੇ ਗਾਣੇ ਅਤੇ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਕਲੈਬੋਰੇਸ਼ਨ ਸੰਗ੍ਰਿਹ ਸ਼ਾਮਲ ਹਨ ਜਿਸ ਨੇ ਸੰਗੀਤ ਪ੍ਰੇਮੀਆਂ ਵਿੱਚ ਕਾਫ਼ੀ ਰੌਣਕ ਪੈਦਾ ਕੀਤੀ।

ਐਲਬਮ ਦੇ ਪਹਿਲੇ ਗਾਣੇ ‘ਆਏਂ ਕਿਵੇਂ’ ਨੇ ਲੰਬੇ ਸਮੇਂ ਤੋਂ ਸੰਗੀਤ ਚਾਰਟਸ ਤੇ ਸਫਲਤਾਪੂਰਵਕ ਸ਼ਾਸਨ ਕੀਤਾ। ਹੁਣ, ਐਲਬਮ ਦਾ ਦੂਜਾ ਗਾਣਾ ‘Ask’em’ ਵੀਡੀਓ ਦੇ ਪ੍ਰੀਮੀਅਰ ‘ਚ ਹੀ 500k ਕਮੇਂਟਸ ਦੇ ਨਾਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਕਮੇਂਟਸ ਕੀਤਾ ਗਿਆ ਗਾਣਾ ਬਣ ਗਿਆ ਜੋ ਕਿ ਹੁਣ ਇਕੱ ਦਿਨ ਚ 900k ਤੋਂ ਟੱਪ ਗਏ ਹਨ।

ਕਰਨ ਔਜਲਾ ਨੇ ਇਸ ਗਾਣੇ ਦੇ ਬੋਲ ਲਿਖੇ ਅਤੇ ਵੀਡੀਓ ਵਿੱਚ ਫੀਚਰ ਵੀ ਕੀਤਾ। ਪਰੂਫ਼ ਨੇ ਗੀਤ ਦਾ ਸੰਗੀਤ ਦਿੱਤਾ ਹੈ। ਰੌਬੀ ਸਿੰਘ ਅਤੇ ਸੁੱਖ ਸੰਘੇੜਾ ਨੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਹ ਗਾਣਾ ਗੀਤ ਐਮ ਪੀ3 ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।

ਇਸ ਉਪਲੱਬਧੀ ਬਾਰੇ ਗੱਲ ਕਰਦਿਆਂ, ਗਿੱਪੀ ਗਰੇਵਾਲ ਨੇ ਕਿਹਾ, “ਨੰਬਰ ਮੈਂਨੂੰ ਸਚਮੁੱਚ ਖਿੱਚ ਨਹੀਂ ਪਾਉਂਦੇ, ਇਹ ਦਰਸ਼ਕਾਂ ਦਾ ਪਿਆਰ ਹੈ ਜਿਸ ਦੀ ਮੈਂ ਇੱਛਾ ਰੱਖਦਾ ਹਾਂ। ਹਾਲਾਂਕਿ, ਇਹ ਰਿਕਾਰਡ ਸਿਰਫ ਮੇਰਾ ਨਹੀਂ, ਇਹ ਪੂਰੇ ਪੰਜਾਬੀ ਉਦਯੋਗ ਲਈ ਇਕ ਬਹੁਤ ਵੱਡਾ ਸਨਮਾਨ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਟੀਮ ਇਸ ਘਰ ਨੂੰ ਲਿਆਉਣ ਵਿਚ ਸਫਲ ਹੋਈ।

ਇਸ ਮੀਲ ਪੱਥਰ ਨੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਮੈਂ ਆਸ ਕਰਦਾ ਹਾਂ ਕਿ ਅਸੀਂ ਹਮੇਸ਼ਾ ਵਾਂਗ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਯੋਗ ਹੋਵਾਂਗੇ। ਮੈਂ ਸਾਰਿਆਂ ਦਾ ਅਤੇ ਖਾਸ ਕਰਕੇ ਰੱਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਸ ਨੇ ਸਾਨੂੰ ਇਸ ਪਿਆਰ ਅਤੇ ਅਸੀਸਾਂ ਨਾਲ ਨਵਾਜਿਆ।”

ਗੀਤ ‘Ask’em’ ਗੀਤ, ਗੀਤ ਐਮ ਪੀ3 ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


ਗਾਣਾ ਵੇਖੋ


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,175FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...