- Advertisement -
ਅੱਜ-ਨਾਮਾ
ਕੋਰੋਨਾ ਕਹਿਰ ਕਿ ਘਰੀਂ ਨੇ ਪਏ ਪਾਟਕ,
ਘਰ ਦੇ ਜੀਆਂ ਤੋਂ ਲੋਕੀਂ ਆ ਡਰੇ ਮੀਆਂ।
ਹੋਲਾ ਵੇਖਿਆ, ਆਇਆ ਸੀ ਪਿੰਡ ਮੁੰਡਾ,
ਵੜਨ ਦਿੱਤਾ ਨਹੀਂ ਲੋਕਾਂ ਨੇ ਘਰੇ ਮੀਆਂ।
ਆਇਆ ਹੋਲੇ ਤੋਂ ਮਰ ਗਿਆ ਹੋਰ ਮੁੰਡਾ,
ਘਰ ਦੇ ਜੀਅ ਵੀ ਖੜੇ ਬਈ ਪਰੇ ਮੀਆਂ।
ਆਈ ਔਖ ਕਿ ਸਿਵਾ ਵੀ ਚਿਣੇ ਕਿਹੜਾ,
ਕਿਹੜਾ ਲਾਸ਼ ਉਹ ਸਿਵੇ`ਤੇ ਧਰੇ ਮੀਆਂ।
ਹਰ ਕੋਈ ਕਹਿੰਦਾ, ਜਹਾਨ ਹੈ ਜਾਨ ਨਾਲੇ,
ਫਸ ਗਏ ਆਪ ਤੇ ਬਾਕੀ ਕੀ ਰਹੂ ਮੀਆਂ।
ਮਾਪੇ ਪੁੱਤਰ ਤੋਂ ਪਾਸਾ ਜਦ ਫੇਰ ਗਏ ਤਾਂ,
ਕਰਿਆ ਸੰਕਟ ਨੇ ਚਿੱਟਾ ਈ ਲਹੂ ਮੀਆਂ।
-ਤੀਸ ਮਾਰ ਖਾਂ
ਮਾਰਚ 31, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ
- Advertisement -